''ਦੰਗਲ'' ਦੇਖਣ ਤੋਂ ਬਾਅਦ ਵਰਿੰਦਰ ਸਹਿਵਾਗ ਨੇ ਦਿੱਤੀ ਆਮਿਰ ਖਾਨ ਨੂੰ ਸਲਾਹ

12/27/2016 6:31:34 PM

ਨਵੀ ਦਿੱਲੀ— ਰੈਸਲਰ ਫੋਗਾਟ ਭੈਣਾਂ ''ਤੇ ਬਣੀ ਫਿਲਮ ਦੇਖਣ ਤੋ ਬਾਅਦ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਅਦਾਕਾਰ ਆਮਿਰ ਖਾਨ ਨੂੰ ਇਕ ਖਾਸ ਸਲਾਹ ਦਿੱਤੀ ਹੈ। ਸਹਿਵਾਗ ਨੇ ਕਿਹਾ ਕਿ ਆਮਿਰ ਨੂੰ ਟਿਕਟ ਦੇ ਨਾਲ ਹੰਝੂ ਸਾਫ ਕਰਨ ਲਈ ਟੀਸ਼ੂ ਪੇਪਰ ਵੀ ਫ੍ਰੀ ਦੇਣਾ ਚਾਹੀਦਾ ਹੈ। ਸਹਿਵਾਗ ਦੇ ਇਸ ਤਰ੍ਹਾ ਕਹਿਣ ਦੀ ਵਜ਼ਾ ਇਹ ਹੈ ਕਿ ਦੰਗਲ ਫਿਲਮ ਦੇਖਣ ਤੋ ਬਾਅਦ ਉਹ ਆਪ ਵੀ ਭਾਵੁਕ ਹੋ ਗਏ ਸਨ। 
ਸਹਿਵਾਗ ਨੇ ਸ਼ਲਾਘਾ ਕਰਦੇ ਹੋਏ ਲਿਖਿਆ ਕਿ, ਦੰਗਲ ਦੀ ਸਪੈਸ਼ਲ ਸਕਰੀਨਿੰਗ ਦੇ ਲਈ ਧੰਨਵਾਦ ਆਮਿਰ, ਤੇਰੇ ਕੋਲ ਤਾਂ ਹੰਝੂ ਸਾਫ ਕਰਨ ਲਈ ਕੱਪੜਾ ਸੀ, ਪਰ ਹੁਣ ਲੋਕਾਂ ਨੂੰ ਟਿਕਟ ਦੇ ਨਾਲ ਟੀਸ਼ੂ ਪੇਪਰ ਵੀ ਦੇਣਾ। ਜ਼ਿਕਰਯੋਗ ਹੈ ਕਿ ਸਹਿਵਾਗ ਦੇ ਇਸ ਟਵੀਟ ਨੂੰ ਕੁਝ ਹੀ ਦੇਰ ''ਚ 10,000 ਲਾਇਕ ਮਿਲੇ ਅਤੇ 1900 ਲੋਕਾਂ ਨੇ ਇਸ ਨੂੰ ਰੀ-ਟਵੀਟ ਵੀ ਕੀਤਾ।


Related News