ਬੰਗਲਾਦੇਸ਼ੀ ਟੀਮ ਨੇ ਆਸਟਰੇਲੀਆ 'ਤੇ ਜਿੱਤ ਤੋਂ ਬਾਅਦ ਇੰਝ ਮਨਾਇਆ ਜਸ਼ਨ (ਵੀਡੀਓ)

08/31/2017 3:38:17 AM

ਢਾਕਾ— ਟੈਸਟ ਰੈਂਕਿੰਗ 'ਚ 9ਵਾਂ ਸਥਾਨ ਰੱਖਣ ਵਾਲੀ ਬੰਗਲਾਦੇਸ਼ ਟੀਮ ਨੇ ਢਾਕਾ ਦੇ ਚੌਥੇ ਹੀ ਦਿਨ ਆਸਟਰੇਲੀਆ ਨੂੰ ਹਰਾ ਦਿੱਤਾ। 20 ਦੌੜਾਂ ਦੇ ਨਾਲ ਹੀ ਬੰਗਲਾਦੇਸ਼ ਨੇ 2 ਟੈਸਟ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। 2000 'ਚ ਬੰਗਲਾਦੇਸ਼ ਨੂੰ ਟੈਸਟ ਦਾ ਦਰਜਾ ਮਿਲਿਆ ਸੀ। ਇਸ ਤੋਂ ਬਾਅਦ ਇਨ੍ਹਾਂ 17 ਸਾਲਾਂ 'ਚ ਪਹਿਲੀ ਬਾਰ ਬੰਗਲਾਦੇਸ਼ ਨੇ ਆਸਟਰੇਲੀਆ ਦੇ ਖਿਲਾਫ ਟੈਸਟ ਮੈਚ 'ਚ ਜਿੱਤ ਹਾਸਲ ਕੀਤੀ ਹੈ। ਬੰਗਲਾਦੇਸ਼ ਟੀਮ ਨੇ ਇਸ ਇਤਿਹਾਸਕ ਜਿੱਤ ਨੂੰ ਵੱਖਰੇ ਅੰਦਾਜ਼ 'ਚ ਸੈਲੀਬ੍ਰੇਟ ਕੀਤਾ।


ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਤਸਕੀਰ ਅਹਿਮਦ ਨੇ ਜਿੱਤ ਦੇ ਜਸ਼ਨ ਦਾ ਵੀਡੀਓ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਹੈ। ਇਕ ਮਿੰਟ ਦੇ ਇਸ ਵੀਡੀਓ 'ਚ ਬੰਗਲਾਦੇਸ਼ ਦੇ ਕ੍ਰਿਕਟਰ ਡਰੈਸਿੰਗ ਰੂਮ 'ਚ ਨਜ਼ਰ ਆ ਰਹੇ ਹਨ ਅਤੇ ਕਈਆਂ ਨੇ ਤਾਂ ਆਪਣੀ ਟੀ-ਸ਼ਰਟ ਲਾਹ ਲਈ। ਇਸ ਦੌਰਾਨ ਕਈ ਖਿਡਾਰੀ ਆਪਣੇ ਬੱਲੇ ਨਾਲ ਗੱਦੇਦਾਰ ਬੈਂਚ 'ਤੇ ਮਾਰ ਰਹੇ ਸਨ ਨਾਲ ਹੀ ਸਾਰੇ ਖਿਡਾਰੀ ਆਪਣਾ ਗੀਤ 'ਆਮਰਾ ਕੋਰਬੋ ਜਾਅ (ਅਸੀਂ ਜਿੱਤਾਗੇ) ਇਕੱਠੇ ਬੋਲ ਰਹੇ ਸਨ।


Related News