ਟੀਮ ਦੀ ਜਿੱਤ ਦੇ ਬਾਅਦ ਵੀ ਬੁਰੇ ਫਸੇ ਜਡੇਜਾ, ਲੋਕਾਂ ਨੇ ਕੀਤਾ ਟਰੋਲ

04/26/2018 2:46:07 PM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਸੀਜ਼ਨ 11 ਦਾ 24ਵਾਂ ਮੈਚ ਬੱਧਵਾਰ ਨੂੰ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਗਿਆ ਸੀ। ਜਿਸ ਨੂੰ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਚੇਨਈ ਨੇ ਪੰਜ ਵਿਕਟਾਂ ਨਾਲ ਜਿੱਤ ਲਿਆ। ਧੋਨੀ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਜਿੱਤ ਹਾਸਲ ਕਰ ਲਈ। ਚੇਨਈ ਇਸ ਜਿੱਤ ਦੇ ਨਾਲ ਹੀ ਪੁਆਈਂਟ ਟੇਬਲ 'ਚ ਦੂਜੇ ਸਥਾਨ 'ਤੇ ਬਣੀ ਹੋਈ ਹੈ। ਭਲੇ ਹੀ ਚੇਨਈ ਟੀਮ ਨੇ ਜਿੱਤ ਹਾਸਲ ਕਰ ਲਈ ਹੋਵੇ, ਪਰ ਟੀਮ ਦੇ ਖਿਡਾਰੀ ਰਵਿੰਦਰ ਜਡੇਜਾ ਨੂੰ ਟਵਿੱਟਰ 'ਤੇ ਉਸਦੇ ਖਰਾਬ ਪ੍ਰਦਰਸ਼ਨ ਦੇ ਲਈ ਟਰੋਲ ਕਰ ਰਹੇ ਹਨ। ਜਡੇਜਾ ਉਨ੍ਹਾਂ ਤਿਨ ਖਿਡਾਰੀਆਂ 'ਚੋਂ ਇਕ ਹੈ ਜਿਸ ਨੂੰ ਚੇਨਈ ਨੇ ਨਿਲਾਮੀ ਦੌਰਾਨ ਰਿਟੇਨ ਕੀਤਾ ਸੀ।
 

 


ਚੇਨਈ ਟੀਮ ਨੇ ਜਡੇਜਾ 'ਤੇ ਜੋ ਭਰੋਸਾ ਦਿਖਾਉਂਦੇ ਹੋਏ ਰਿਟੇਨ ਕੀਤਾ ਸੀ, ਉਸ 'ਤੇ ਉਹ ਖਰੇ ਨਹੀਂ ਉਤਰ ਪਾਏ। ਕਈ ਪ੍ਰਸ਼ੰਸਕ ਜਡੇਜਾ ਨੂੰ ਚੇਨਈ ਟੀਮ ਦਾ ਨਾ ਹੋ ਕੇ ਰਾਇਲ ਚੈਲੇਂਜਰਜ਼ ਦਾ 12ਵਾਂ ਖਿਡਾਰੀ ਦੱਸ ਰਹੇ ਹਨ। ਇਕ ਨੇ ਲਿਖਿਆ ਕਿ ਜਡੇਜਾ ਨਾਲੋਂ ਜ਼ਿਆਦਾ ਜ਼ਰੂਰਤ ਸਟੰਪ 'ਤੇ ਲਗੇ ਮਾਈਕ ਦੀ ਹੈ ਅਤੇ ਇਕ ਨੇ ਲਿਖਿਆ ਕਿ ਜਡੇਜਾ ਨੂੰ ਰਖਣ ਦਾ ਇਕ ਮਕਸਦ ਹੈ ਕਿ ਧੋਨੀ ਦੇ ਲਈ ਆਪਣੀ ਮਾਂ ਦੇ ਹੱਥ ਦਾ ਬਣਿਆ ਗਾਜਰ ਦਾ ਹਲਵਾ ਲੈ ਕੇ ਆਉਣਾ। ਇਕ ਪ੍ਰਸ਼ੰਸਕ ਨੇ ਜਡੇਜਾ ਦੇ ਪ੍ਰਦਰਸ਼ਨ ''ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਉਹ ਸਿਰਫ ਵਿਗਿਆਪਨ 'ਚ ਹੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ।

 

 


Related News