ਤੀਜੇ ਵਨਡੇ 'ਚ ਹੋਏ ਹੰਗਾਮੇ ਤੋਂ ਬਾਅਦ ਆਏ ਅਜਿਹੇ ਕੂਮੈਂਟ, ਪੜ੍ਹ ਕੇ ਨਹੀਂ ਰੁਕੇਗਾ ਹਾਸਾ

08/28/2017 3:11:57 PM

ਨਵੀਂ ਦਿੱਲੀ—ਸ਼੍ਰੀਲੰਕਾ ਦੀ ਟੀਮ ਵਨਡੇ ਸੀਰੀਜ਼ ਦੇ ਤੀਜੇ ਮੈਚ ਵੀ ਭਾਰਤ ਹੱਥੋਂ ਹਾਰ ਗਈ। ਮੇਜ਼ਬਾਨ ਟੀਮ ਨੇ ਇਹ ਮੈਚ 6 ਵਿਕਟ ਨਾਲ ਗੁਆ ਦਿੱਤਾ।

ਇਸ ਨਾਲ ਹੀ ਸੀਰੀਜ਼ ਵੀ ਉਨ੍ਹਾਂ ਹੱਥੋਂ ਚਲੀ ਗਈ।

ਮੈਚ ਦੌਰਾਨ ਖਰਾਬ ਪ੍ਰਦਰਸ਼ਨ ਦੀ ਵਜ੍ਹਾ ਨਾਲ ਸ਼੍ਰੀਲੰਕਾ ਟੀਮ ਨੂੰ ਆਪਣੇ ਹੀ ਪ੍ਰਸ਼ੰਸਕਾਂ ਦੇ ਗੁਸੇ ਦਾ ਸਾਹਮਣਾ ਕਰਨ ਪਿਆ। ਜਿਸ ਤੋਂ ਬਾਅਦ ਇੰਡੀਅਨ ਪ੍ਰਸ਼ੰਸ਼ਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਬਹੁਤ ਮਜ਼ਾਕ ਉਡਾਇਆ।


ਮੈਚ 'ਚ ਭਾਰਤ ਦੀ ਇਨਿੰਗ ਦੌਰਾਨ 44 ਓਵਰ ਤੋਂ ਬਾਅਦ ਸ਼੍ਰੀਲੰਕਾਈ ਦਰਸ਼ਕਾਂ ਨੇ ਹੰਗਾਮਾ ਕਰਦੇ ਹੋਏ ਮੈਦਾਨ 'ਤੇ ਬੋਤਲਾਂ ਅਤੇ ਦੂਜਾ ਸਮਾਨ ਸੁੱਟਣਾ ਸ਼ੁਰੂ ਕਰ ਦਿੱਤਾ।

ਦਰਅਸਲ ਉਹ ਆਪਣੀ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਨਾਰਾਜ਼ ਸਨ।


ਇਹ ਹੰਗਾਮਾ ਉਸ ਸਮੇਂ ਹੋਇਆ ਜਦੋਂ ਭਾਰਤੀ ਟੀਮ ਜਿੱਤ ਤੋਂ ਸਿਰਫ 8 ਦੌੜਾਂ ਦੂਰ ਸੀ।

ਇਸ ਤੋਂ ਬਾਅਦ ਮੈਚ ਨੂੰ ਰੋਕ ਦਿੱਤਾ ਗਿਆ ਅਤੇ ਸਟੇਡੀਅਮ ਦਾ ਕੁਝ ਹਿੱਸਾ ਖਾਲੀ ਕਰਵਾਉਣ ਤੋਂ ਬਾਅਦ ਮੈਚ ਫਿਰ ਤੋਂ ਸ਼ੁਰੂ ਹੋਇਆ।

ਦੱਸ ਦਈਏ ਕਿ ਟੈਸਟ ਸੀਰੀਜ਼ 0-3 ਨਾਲ ਹਾਰਨ ਤੋਂ ਬਾਅਦ ਵਨਡੇ ਸੀਰੀਜ਼ 'ਚ ਵੀ ਸ਼੍ਰੀਲੰਕਾਈ ਟੀਮ 0-3 ਨਾਲ ਪਿਛੇ ਹੈ, ਜਿਸ ਤੋਂ ਨਾਰਾਜ਼ ਪ੍ਰਸ਼ੰਸਕਾਂ ਨੇ ਮੈਚ 'ਚ ਹੰਗਾਮਾ ਕਰ ਦਿੱਤਾ।


ਇਸ ਦੌਰਾਨ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਸ਼੍ਰੀਲੰਕਾਈ ਟੀਮ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਬਹੁਤ ਮਜ਼ਾਕ ਉਡਾਇਆ।

ਪ੍ਰਸ਼ੰਸਕਾਂ ਨੇ ਹੰਗਾਮਾ ਕਰਨ ਵਾਲੇ ਲੋਕਾਂ ਨੂੰ ਰਾਮ ਰਹੀਮ ਦਾ ਸਮਰਥਕ ਦੱਸ ਦਿੱਤਾ।


Related News