ਨਾਮਜ਼ਦਗੀ ਤੋਂ ਪਹਿਲਾਂ ਭਾਵੁਕ ਹੋਏ PM ਮੋਦੀ, 'ਮੇਰੀ ਮਾਂ ਦੇ ਦਿਹਾਂਤ ਤੋਂ ਬਾਅਦ ਗੰਗਾ ਹੀ ਮੇਰੀ ਮਾਂ'...

Tuesday, May 14, 2024 - 02:19 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਾਂ ਗੰਗਾ ਨੇ ਉਨ੍ਹਾਂ ਨੂੰ ਅਪਣਾਇਆ ਸੀ ਅਤੇ ਕਾਸ਼ੀ ਦੇ ਲੋਕਾਂ ਦੇ ਪਿਆਰ ਨੇ ਉਨ੍ਹਾਂ ਨੂੰ "ਬਨਾਰਸੀ" ਬਣਾ ਦਿੱਤਾ ਸੀ। ਵਾਰਾਣਸੀ ਤੋਂ ਤੀਜੀ ਵਾਰ ਨਾਮਜ਼ਦਗੀ ਭਰਨ ਤੋਂ ਪਹਿਲਾਂ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਪੀ.ਐੱਮ. ਮੋਦੀ ਕਾਸ਼ੀ ਨਾਲ ਆਪਣੇ ਰਿਸ਼ਤੇ ਨੂੰ ਯਾਦ ਕਰਕੇ ਭਾਵੁਕ ਹੋ ਗਏ।

ਪੀ.ਐੱਮ. ਮੋਦੀ ਨੇ ਕਿਹਾ ਕਿ ਮਾਂ ਗੰਗਾ ਨੇ ਮੈਨੂੰ ਬੁਲਾਇਆ ਹੈ। ਮੈਂ ਹਰ ਕੰਮ ਭਗਵਾਨ ਦੀ ਪੂਜਾ ਸਮਝ ਕੇ ਕਰਦਾ ਹਾਂ... ਲੋਕਾਂ ਦਾ ਪਿਆਰ ਦੇਖ ਕੇ ਮੈਨੂੰ ਲੱਗਦਾ ਹੈ ਕਿ ਮੇਰੀਆਂ ਜ਼ਿੰਮੇਵਾਰੀਆਂ ਹਰ ਰੋਜ਼ ਵਧ ਰਹੀਆਂ ਹਨ। ਕਾਸ਼ੀ ਵਿੱਚ ਨਾਮਜ਼ਦਗੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,  'ਮੇਰੀ ਮਾਂ ਦੇ ਦਿਹਾਂਤ ਤੋਂ ਬਾਅਦ ਗੰਗਾ ਹੀ ਮੇਰੀ ਮਾਂ ਹੈ। ਮਾਂ ਗੰਗਾ ਨੇ ਮੈਨੂੰ ਗੋਦ ਲਿਆ ਹੈ।'

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਭਰਨ ਤੋਂ ਪਹਿਲਾਂ ਮੰਗਲਵਾਰ ਨੂੰ ਗੰਗਾ ਨਦੀ ਦੇ ਕਿਨਾਰੇ ਦਸ਼ਾਸ਼ਵਮੇਧ ਘਾਟ 'ਤੇ ਪੂਜਾ ਕੀਤੀ। ਪ੍ਰਧਾਨ ਮੰਤਰੀ ਨੇ ਵੈਦਿਕ ਜਾਪ ਦੇ ਵਿਚਕਾਰ ਗੰਗਾ ਘਾਟ 'ਤੇ ਆਰਤੀ ਵੀ ਕੀਤੀ। 

ਨਾਮਜ਼ਦਗੀ ਭਰਦੇ ਸਮੇਂ ਪ੍ਰਧਾਨ ਮੰਤਰੀ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਚਿਰਾਗ ਪਾਸਵਾਨ, ਰਾਮਦਾਸ ਅਠਾਵਲੇ, ਏਕਨਾਥ ਸ਼ਿੰਦੇ ਅਤੇ ਯੋਗੀ ਆਦਿਤਿਆਨਾਥ ਸਮੇਤ ਕਈ ਦਿੱਗਜ ਕਲੈਕਟਰੇਟ ਕੰਪਲੈਕਸ ਵਿਚ ਮੌਜੂਦ ਰਹੇ।


Rakesh

Content Editor

Related News