WTC Final ’ਚ ਹਾਰ ਤੋਂ ਬਾਅਦ ਕੋਹਲੀ ਨੇ ਟੈਸਟ ਟੀਮ ’ਚ ਬਦਲਾਅ ਵੱਲ ਕੀਤਾ ਇਸ਼ਾਰਾ

Thursday, Jun 24, 2021 - 07:44 PM (IST)

WTC Final ’ਚ ਹਾਰ ਤੋਂ ਬਾਅਦ ਕੋਹਲੀ ਨੇ ਟੈਸਟ ਟੀਮ ’ਚ ਬਦਲਾਅ ਵੱਲ ਕੀਤਾ ਇਸ਼ਾਰਾ

ਸਪੋਰਟਸ ਡੈਸਕ : ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਹੱਥੋਂ ਆਪਣੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਹਾਰ ਤੋਂ ਬਾਅਦ ਟੈਸਟ ਟੀਮ ’ਚ ਬਦਲਾਅ ਵੱਲ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਪ੍ਰਦਰਸ਼ਨ ਦੀ ਸਮੀਖਿਆ ਤੋਂ ਬਾਅਦ ਸਹੀ ਲੋਕਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਲਿਆਂਦਾ ਜਾਵੇਗਾ, ਜੋ ਸਹੀ ਮਾਨਸਿਕਤਾ ਨਾਲ ਬੱਲੇਬਾਜ਼ੀ ਲਈ ਉਤਰਨ। ਭਾਰਤੀ ਬੱਲੇਬਾਜ਼ਾਂ ਦੇ ਫਾਈਨਲ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਟੀਮ ਅੱਠ ਵਿਕਟਾਂ ਨਾਲ ਹਾਰ ਗਈ। ਕੋਹਲੀ ਨੇ ਕੋਈ ਨਾਂ ਨਹੀਂ ਲਿਆ ਪਰ ਕਿਹਾ ਕਿ ਕੁਝ ਖਿਡਾਰੀ ਦੌੜਾਂ ਬਣਾਉਣ ਦੀ ਭਾਵਨਾ ਨਹੀਂ ਵਿਖਾ ਰਹੇ। ਸੀਨੀਅਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ 54 ਗੇਂਦਾਂ ਵਿਚ 8 ਦੌੜਾਂ ਬਣਾਈਆਂ ਅਤੇ ਆਪਣੀ ਪਹਿਲੀ ਦੌੜ ਲਈ 35 ਗੇਂਦਾਂ ਖੇਡੀਆਂ। ਫਿਰ ਉਸ ਨੇ ਦੂਜੀ ਪਾਰੀ ਵਿਚ 80 ਗੇਂਦਾਂ ਵਿਚ 15 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : ਭਾਰਤ ਦੀ ਹਾਰ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੂੰ ਟੈਗ ਕਰ ਕੇ ਬੁਰੇ ਫਸੇ ਮੋਂਟੀ ਪਨੇਸਰ

ਨਿਊਜ਼ੀਲੈਂਡ ਨੇ 139 ਦੌੜਾਂ ਦੇ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ। ਕੋਹਲੀ ਨੇ ਮੈਚ ਤੋਂ ਬਾਅਦ ਆਨਲਾਈਨ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਅਸੀਂ ਆਤਮ ਮੰਥਨ ਕਰਦੇ ਰਹਾਂਗੇ ਅਤੇ ਟੀਮ ਨੂੰ ਮਜ਼ਬੂਤ ​​ਬਣਾਉਣ ਲਈ ਕੀ ਕਰਨ ਦੀ ਜ਼ਰੂਰਤ ਹੈ, ਇਸ ’ਤੇ ਗੱਲਬਾਤ ਹੋਵੇਗੀ। ਇਕੋ ਪੈਟਰਨ ਦੀ ਪਾਲਣਾ ਨਹੀਂ ਕਰਾਂਗੇ।” ਇਹ ਸਮਝਿਆ ਜਾਂਦਾ ਹੈ ਕਿ ਕੁਝ ਸੀਨੀਅਰ ਖਿਡਾਰੀਆਂ ਨੂੰ ਸਮਾਂ ਦਿੱਤਾ ਜਾਵੇਗਾ ਅਤੇ ਉਹ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਲੜੀ ਵਿਚ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਹੀ ਟੀਮ ਵਿਚ ਆਪਣੀ ਜਗ੍ਹਾ ਬਚਾਉਣ ਦੇ ਯੋਗ ਹੋਣਗੇ। ਉਨ੍ਹਾਂ ਕਿਹਾ ਕਿ “ਅਸੀਂ ਇਕ ਸਾਲ ਇੰਤਜ਼ਾਰ ਨਹੀਂ ਕਰਾਂਗੇ”। ਜੇ ਤੁਸੀਂ ਸਾਡੀ ਸੀਮਤ ਓਵਰਾਂ ਦੀ ਟੀਮ ਨੂੰ ਵੇਖਦੇ ਹੋ ਤਾਂ ਸਾਡੇ ’ਚ ਡੂੰਘਾਈ ਹੈ ਅਤੇ ਖਿਡਾਰੀ ਪੂਰੇ ਆਤਮਵਿਸ਼ਵਾਸ ਨਾਲ ਭਰੇ ਹੋਏ ਹਾਂ। ਟੈਸਟ ਕ੍ਰਿਕਟ ’ਚ ਵੀ ਇਸ ਦੀ ਜ਼ਰੂਰਤ ਹੈ। 

ਕੋਹਲੀ ਨੇ ਕਿਹਾ, “ਸਾਨੂੰ ਸਮੀਖਿਆ ਕਰਕੇ ਅਤੇ ਇਹ ਸਮਝ ਕੇ ਨਵੀਂ ਯੋਜਨਾ ਬਣਾਉਣ ਦੀ ਲੋੜ ਹੈ ਕਿ ਟੀਮ ਲਈ ਕੀ ਅਸਰਦਾਰ ਹੈ ਅਤੇ ਅਸੀਂ ਨਿਡਰ ਹੋ ਕੇ ਕਿਵੇਂ ਖੇਡ ਸਕਦੇ ਹਾਂ।” ਸਾਨੂੰ ਸਹੀ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਲਿਆਉਣਾ ਪਵੇਗਾ, ਜੋ ਚੰਗਾ ਪ੍ਰਦਰਸ਼ਨ ਕਰਨ ਲਈ ਸਹੀ ਮਾਨਸਿਕਤਾ ਨਾਲ ਆਉਂਦੇ ਹਨ। ਜ਼ਿਆਦਾ ਬਚਾਅ ਵਾਲੀ ਮਾਨਸਿਕਤਾ ਆਉਣ ਵਾਲੇ ਬੱਲੇਬਾਜ਼ਾਂ ’ਤੇ ਦਬਾਅ ਪਾਉਂਦੀ ਹੈ। ਕੇਨ ਵਿਲੀਅਮਸਨ ਨੇ ਪਹਿਲੀ ਪਾਰੀ ਵਿਚ 7 ਦੌੜਾਂ ਬਣਾਈਆਂ ਪਰ ਦੂਜੀ ਪਾਰੀ ਵਿਚ ਉਸ ਨੇ ਲੋੜ ਦੇ ਸਮੇਂ ਆਖਰੀ ਸੈਸ਼ਨ ਵਿਚ 80 ਗੇਂਦਾਂ ’ਚ ਅਰਧ ਸੈਂਕੜਾ ਬਣਾਇਆ। ਕੋਹਲੀ ਨੇ ਕਿਹਾ, “ਖੇਡ ਵਿਚ ਆਪਣੇ ਪ੍ਰਦਰਸ਼ਨ ਵਿਚ ਨਿਰੰਤਰ ਸੁਧਾਰ ਕਰਨਾ ਮਹੱਤਵਪੂਰਨ ਹੈ, ਖ਼ਾਸ ਕਰ ਜਦੋਂ ਤੁਸੀਂ ਕਈ ਸਾਲਾਂ ਤੋਂ ਲਗਾਤਾਰ ਨੰਬਰ ਇਕ ਟੀਮ ਹੁੰਦੇ ਹੋ, ਤਾਂ ਤੁਸੀਂ ਅਚਾਨਕ ਆਪਣੇ ਪੱਧਰ ਨੂੰ ਨਹੀਂ ਸੁੱਟ ਸਕਦੇ। ਉਸਨੇ ਨਿਊਜ਼ੀਲੈਂਡ ਵਰਗੇ ਸ਼ਾਨਦਾਰ ਗੇਂਦਬਾਜ਼ੀ ਹਮਲੇ ਸਾਹਮਣੇ ਦੌੜਾਂ ਬਣਾਉਣ ਦੀ ਗੱਲ ਵੀ ਕੀਤੀ। “ਸਾਨੂੰ ਦੌੜਾਂ ਬਣਾਉਣ ਦੇ ਤਰੀਕੇ ਉੱਤੇ ਕੰਮ ਕਰਨਾ ਪਵੇਗਾ। ਅਸੀਂ ਮੈਚ ਨੂੰ ਆਪਣੇ ਹੱਥੋਂ ਬਾਹਰ ਨਿਕਲਣ ਨਹੀਂ ਦੇਣਾ। ਮੈਨੂੰ ਨਹੀਂ ਲੱਗਦਾ ਕਿ ਕੋਈ ਤਕਨੀਕੀ ਸਮੱਸਿਆ ਹੈ।”  


author

Manoj

Content Editor

Related News