ਰੂਟ ਦੇ ਦੋਹਰੇ ਸੈਂਕੜੇ ਤੋਂ ਬਾਅਦ ਟੇਲਰ-ਕੇਨ ਨੇ ਸੰਭਾਲਿਆ ਮੋਰਚਾ
Tuesday, Dec 03, 2019 - 01:22 AM (IST)

ਹੈਮਿਲਟਨ— ਇੰਗਲੈਂਡ ਦੇ ਜੋ ਰੂਟ ਦੀ 226 ਦੌੜਾਂ ਦੀ ਦੋਹਰੇ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਨਿਊਜ਼ੀਲੈਂਡ ਨੇ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਸੋਮਵਾਰ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਾਫੀ ਸੰਭਲਦੇ ਹੋਏ ਕੀਤੀ ਤੇ ਦਿਨ ਦੀ ਸਮਾਪਤੀ ਤਕ ਮੈਚ ਵਿਚ ਸਥਿਤੀ ਕੰਟਰੋਲ ਕਰ ਲਈ। ਉਹ ਅਜੇ ਮਹਿਮਾਨ ਟੀਮ ਦੇ ਸਕੋਰ ਤੋਂ ਸਿਰਫ 5 ਦੌੜਾਂ ਹੀ ਪਿੱਛੇ ਹੈ ਤੇ ਉਸਦੀਆਂ 8 ਵਿਕਟਾਂ ਸੁਰੱਖਿਅਤ ਹਨ। ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ 476 ਦੌੜਾਂ ਬਣਾਈਆਂ ਸਨ, ਜਿਸ ਨਾਲ ਉਸ ਨੂੰ 101 ਦੌੜਾਂ ਦੀ ਬੜ੍ਹਤ ਮਿਲੀ। ਨਿਊਜ਼ੀਲੈਂਡ ਨੇ ਚੌਥੇ ਦਿਨ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਤੇ ਸਟੰਪਸ ਤਕ ਦੋ ਵਿਕਟਾਂ ਦੇ ਨੁਕਸਾਨ 'ਤੇ 96 ਦੌੜਾਂ ਬਣਾ ਲਈਆਂ। ਉਹ ਹੁਣ ਇੰਗਲੈਂਡ ਤੋਂ ਸਿਰਫ 5 ਦੌੜਾਂ ਹੀ ਪਿੱਛੇ ਹੈ।