ਲੀ ਨਿੰਗ ਨਾਲੋਂ ਨਾਤਾ ਤੋੜਨ ਤੋਂ ਬਾਅਦ IOA ਨੂੰ ਹੁਣ ਨਵੇਂ ਸਪਾਂਸਰ ਦੀ ਭਾਲ
Thursday, Jun 10, 2021 - 01:21 AM (IST)
ਨਵੀਂ ਦਿੱਲੀ– ਚੀਨ ਦੀ ਖੇਡਾਂ ਦੀ ਡ੍ਰੈੱਸ ਨਿਰਮਾਤਾ ਕੰਪਨੀ ਲੀ ਨਿੰਗ ਨਾਲੋਂ ‘ਜਨ ਭਾਵਨਾਵਾਂ ਦਾ ਸਨਮਾਨ’ ਕਰਦੇ ਹੋਏ ਕਰਾਰ ਤੋੜਨ ਤੋਂ ਬਾਅਦ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਉਮੀਦ ਜਤਾਈ ਹੈ ਕਿ ਉਹ ਇਸ ਮਹੀਨੇ ਦੇ ਆਖਿਰ ਤਕ ਆਪਣੇ ਓਲੰਪਿਕ ਦਲ ਲਈ ਨਵਾਂ ਕਿੱਟ ਸਪਾਂਸਰ ਲੱਭਣ ਵਿਚ ਸਫਲ ਹੋਵੇਗਾ। ਆਈ. ਓ. ਏ. ਨੇ ਮੰਗਲਵਾਰ ਨੂੰ ਲੀ ਨਿੰਗ ਨੂੰ ਆਪਣੇ ਅਧਿਕਾਰਤ ਕਿੱਟ ਸਪਾਂਸਰ ਤੋਂ ਹਟਾਉਣ ਤੋਂ ਬਾਅਦ ਕਿਹਾ ਸੀ ਕਿ ਭਾਰਤੀ ਖਿਡਾਰੀ 23 ਜੁਲਾਈ ਤੋਂ 8 ਅਗਸਤ ਵਿਚਾਲੇ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਵਿਚ ਬਿਨਾਂ ਬ੍ਰਾਂਡ ਵਾਲੀ ਡ੍ਰੈੱਸ ਪਹਿਨ ਕੇ ਉੱਤਰਨਗੇ ਪਰ ਬੁੱਧਵਾਰ ਨੂੰ ਆਈ. ਓ. ਏ. ਮੁਖੀ ਨਰਿੰਦਰ ਬੱਤਰਾ ਨੇ ਕਿਹਾ ਕਿ ਸੀਮਤ ਸਮੇਂ ਵਿਚ ਨਵੇਂ ਸਪਾਂਸਰ ਦੀ ਭਾਲ ਜਾਰੀ ਹੈ।
ਇਹ ਖ਼ਬਰ ਪੜ੍ਹੋ- ਮੈਂ TV 'ਤੇ ਦੇਖ ਕੇ ਸਚਿਨ ਦਾ ਸਟੇਟ ਡ੍ਰਾਈਵ ਸਿੱਖਿਆ : ਸਹਿਵਾਗ
ਬੱਤਰਾ ਨੇ ਕਿਹਾ, ‘‘ਪ੍ਰਕਿਰਿਆ (ਨਵੇਂ ਸਪਾਂਸਰ ਦੀ ਭਾਲ) ਜਾਰੀ ਹੈ ਪਰ ਸਾਡੇ ਕੋਲ ਬਹੁਤ ਘੱਟ ਸਮਾਂ ਹੈ। ਅਸੀਂ ਕਿਸੇ ’ਤੇ ਵੀ ਦਬਾਅ ਨਹੀਂ ਬਣਾਉਣਾ ਚਾਹੁੰਦੇ ਤੇ ਉਨ੍ਹਾਂ ਨੂੰ ਦਬਾਅ ਵਿਚ ਨਹੀਂ ਲਿਆਉਣਾ ਚਾਹੁੰਦੇ। ਇਹ ਆਪਣੀ ਸਹਿਮਤੀ ਨਾਲ ਹੋਣਾ ਚਾਹੀਦਾ ਹੈ।’’ ਬੱਤਰਾ ਨੇ ਕਿਹਾ,‘‘ਇਸ ਮਹੀਨੇ ਦੇ ਆਖਿਰ ਤਕ ਅਸੀਂ ਫੈਸਲਾ ਕਰ ਲਵਾਂਗੇ ਕਿ ਸਾਡੇ ਖਿਡਾਰੀ ਬਿਨਾਂ ਬ੍ਰਾਂਡ ਵਾਲੀ ਡ੍ਰੈੱਸ ਪਹਿਨ ਕੇ ਜਾਣਗੇ ਜਾਂ ਨਹੀਂ। ਡ੍ਰੈੱਸ ਤਿਆਰ ਹੈ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਸਾਡੇ ਖਿਡਾਰੀਆਂ ਨੂੰ ਸੌਂਪਣਾ ਹੋਵੇਗਾ।’’ ਭਾਰਤ ਵਿਚ ਲੀ ਨਿੰਗ ਦੇ ਉਤਾਪਾਦਾਂ ਦੀ ਵੰਡ ਸਨਲਾਈਨਟ ਸਪੋਰਟਸ ਨੇ ਕਿਹਾ ਕਿ ਕੰਪਨੀ ਨੇ ਮੌਜੂਦਾ ਸਮੇਂ ਵਿਚ ‘ਦੇਸ਼ ਵਿਚ ਉਤਾਰ-ਚੜਾਅ ਵਾਲੀ ਸਥਿਤੀ ਨੂੰ ਦੇਖਦੇ ਹੋਏ’ ਆਈ. ਓ. ਏ. ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ। ਆਈ. ਓ. ਏ. ਜਨਰਲ ਸਕੱਤਰ ਰਾਜੀਵ ਮੇਹਤਾ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ, ‘‘ਸਨਲਾਈਟ ਸਪੋਰਟਸ ਮੌਜੂਦਾ ਸਮੇਂ ਵਿਚ ਵਿਸ਼ਵ ਦੀ ਸਥਿਤੀ ਤੇ ਦੇਸ਼ ਵਿਚ ਉਤਾਰ-ਚੜਾਅ ਦੀ ਸਥਿਤੀ ਨੂੰ ਸਮਝਦਾ ਹੈ ਤੇ ਭਾਰਤੀ ਓਲੰਪਿਕ ਸੰਘ ਨੂੰ ਭਾਰਤੀ ਓਲੰਪਿਕ ਟੀਮ ਦੀ ਅਧਿਕਾਰਤ ਖੇਡ ਕਿੱਟ ਦਾ ਪ੍ਰਬੰਧ ਕਰਨ ਦੀ ਮਨਜ਼ੂਰੀ ਦੇਣ ’ਤੇ ਸਹਿਮਤ ਹੈ।’’
ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਡੇਵੋਨ ਕਾਨਵੇ ਦੀ ਵੱਡੀ ਛਲਾਂਗ, ਜਡੇਜਾ ਨੇ ਸਟੋਕਸ ਨੂੰ ਪਛਾੜਿਆ
ਆਈ. ਓ. ਏ. ਨੇ ਪਿਛਲੇ ਹਫਤੇ ਖੇਡ ਮੰਤਰੀ ਕਿਰੇਨ ਰਿਜਿਜੂ ਦੀ ਮੌਜੂਦਗੀ ਵਿਚ ਲੀ ਨਿੰਗ ਦੀ ਡਿਜ਼ਾਈਨ ਕੀਤੀ ਗਈ ਓਲੰਪਿਕ ਕਿੱਟ ਦੀ ਘੁੰਡ ਚੁਕਾਈ ਕੀਤੀ ਸੀ, ਜਿਸ ਦੀ ਕਾਫੀ ਆਲੋਚਨਾ ਹੋਈ ਸੀ ਕਿਉਂਕਿ ਪਿਛਲੇ ਸਾਲ ਲੱਦਾਖ ਵਿਚ ਸੈਨਿਕ ਸੰਘਰਸ਼ ਤੋਂ ਬਾਅਦ ਚੀਨੀ ਕੰਪਨੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਇਸ ਤੋਂ ਬਾਅਦ ਖੇਡ ਮੰਤਰੀ ਨੇ ਆਈ. ਓ. ਏ. ਨੂੰ ਕੰਪਨੀ ਨਾਲੋਂ ਨਾਤਾ ਤੋੜਨ ਦੀ ਸਲਾਹ ਦਿੱਤੀ। ਆਈ. ਓ. ਏ. ਪ੍ਰਮੁੱਖ ਨੇ ਕਿਹਾ ਕਿ ਲੀ ਨਿੰਗ ਨੂੰ ਸਪਾਂਸਰ ਦੇ ਰੂਪ ਵਿਚ ਹਟਾਉਣ ਦਾ ਫੈਸਲਾ ਜਨਹਿੱਤ ਵਿਚ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।