ਸੈਂਕੜਾ ਲਗਾਉਣ ਤੋਂ ਬਾਅਦ ਸ਼ਿਖਰ ਧਵਨ ਨੇ ਦੱਸੀ ਆਪਣੇ ਦਿਲ ਦੀ ਗੱਲ

10/18/2020 12:48:19 AM

ਸ਼ਾਰਜਾਹ- ਚੇਨਈ ਸੁਪਰ ਕਿੰਗਜ਼ ਵਿਰੁੱਧ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡ ਸ਼ਿਖਰ ਧਵਨ ਨੇ ਦਿੱਲੀ ਨੂੰ 5 ਵਿਕਟਾਂ ਨਾਲ ਮੈਚ ਜਿੱਤਾਇਆ। ਆਪਣੇ ਪਹਿਲੇ ਟੀ-20 ਸੈਂਕੜਾ 'ਤੇ ਧਵਨ ਨੇ ਕਿਹਾ ਕਿ ਇਹ ਮੇਰੇ ਆਈ. ਪੀ. ਐੱਲ. ਦਾ ਪਹਿਲਾ ਸੈਂਕੜਾ ਹੈ। ਇਹ ਸੈਂਕੜਾ 13 ਸਾਲ ਬਾਅਦ, ਇਸ ਲਈ ਮੇਰੇ ਲਈ ਬਹੁਤ ਖਾਸ ਹੈ। 

PunjabKesari
ਧਵਨ ਨੇ ਕਿਹਾ ਕਿ ਮੈਂ ਆਈ. ਪੀ. ਐੱਲ. ਦੇ ਸ਼ੁਰੂਆਤ ਤੋਂ ਹੀ ਵਧੀਆ ਲੈਅ 'ਚ ਸੀ ਅਤੇ ਗੇਂਦ ਨੂੰ ਵਧੀਆ ਤਰ੍ਹਾਂ ਨਾਲ ਹਿੱਟ ਕਰ ਰਿਹਾ ਸੀ ਪਰ ਮੈਂ 20-30 ਦੌੜਾਂ ਬਣਾ ਕੇ ਆਊਟ ਹੋ ਰਿਹਾ ਸੀ। ਮੈਂ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਜਾਂਦਾ ਸੀ। ਮੈਂ ਬਸ ਹੁਣ ਆਪਣੀ ਇਹੀ ਲੈਅ ਬਰਕਰਾਰ ਰੱਖਣਾ ਚਾਹੁੰਦਾ ਹਾਂ। ਮੈਂ ਆਪਣੀ ਮਾਨਸਿਕਤਾ ਨੂੰ ਸਕਾਰਾਤਮਕ ਰੱਖਦਾ ਹਾਂ। ਬੇਸ਼ੱਕ ਮੇਰੇ ਕੋਲ ਪਿੱਚ ਦੇ ਹਿਸਾਬ ਨਾਲ ਕੁਝ ਰਣਨੀਤੀਆਂ ਹਨ। ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਹਿੰਮਤ ਹੈ। ਮੈਂ ਕੋਰੋਨਾ ਦੇ ਕਾਰਨ ਇਸ ਲੰਮੇ ਬ੍ਰੇਕ 'ਚ ਆਪਣੀ ਫਿੱਟਨੈਸ ਨੂੰ ਲੈ ਕੇ ਬਹੁਤ ਕੰਮ ਕਰ ਰਿਹਾ ਸੀ।

PunjabKesari


Gurdeep Singh

Content Editor Gurdeep Singh