ਸੱਟ ਤੋਂ ਵਾਪਸੀ ਕਰ, ਵਾਵਰਿੰਕਾ ਨੇ ਪਹਿਲੇ ਫਾਈਨਲ ''ਚ ਬਣਾਈ ਜਗ੍ਹਾ
Sunday, Feb 17, 2019 - 11:45 AM (IST)

ਰੋਟਰਡਮ : 3 ਵਾਰ ਦੇ ਗ੍ਰੈਂਡਸਲੈਮ ਜੇਤੂ ਸਟੇਨ ਵਾਵਰਿੰਕਾ ਨੇ ਗੋਡੇ ਦੀ ਸਰਜਰੀ ਤੋਂ ਬਾਅਦ ਵਾਪਸੀ ਕਰਦਿਆਂ ਸ਼ਨੀਵਾਰ ਨੂੰ ਆਪਣੇ ਪਹਿਲੇ ਫਾਈਨਲ ਵਿਚ ਜਗ੍ਹਾ ਬਣਾਈ। ਗੈਰ-ਦਰਜਾ ਪ੍ਰਾਪਤ ਵਾਵਰਿੰਕਾ ਨੇ ਏ. ਬੀ. ਐੱਨ. ਐਮਰੋ ਵਿਸ਼ਵ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਚੋਟੀ ਦਰਜਾ ਕੇਈ ਨਿਸ਼ੀਕੋਰੀ ਨੂੰ 6-2, 4-6, 6-4 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ, ਜਿੱਥੇ ਐਤਵਾਰ ਨੂੰ ਉਸਦਾ ਸਾਹਮਣਾ ਗੇਲ ਮੋਨਫਿਲਸ ਨਾਲ ਹੋਵੇਗਾ। ਫ੍ਰੈਂਚ ਓਪਨ 2017 ਤੋਂ ਬਾਅਦ ਵਾਵਰਿੰਕਾ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾਉਣ 'ਚ ਸਫਲ ਰਹੇ। ਦੂਜੇ ਪਾਸੇ ਮੋਨਫਿਲਸ ਨੇ ਸੈਮੀਫਾਈਨਲ ਵਿਚ 5ਵਾਂ ਦਰਜਾ ਡੈਨੀਅਲ ਮੇਦਵੇਦੇਵ ਨੂੰ 4-6, 6-3, 6-4 ਨਾਲ ਹਰਾਇਆ।