ਸੰਨਿਆਸ ਤੋਂ ਬਾਅਦ ਡੀਵਿਲੀਅਰਸ ਨੇ ਖੇਡੀ ਧਮਾਕੇਦਾਰ ਪਾਰੀ

11/15/2018 1:18:19 AM

ਜਲੰਧਰ— 6 ਮਹੀਨੇ ਪਹਿਲਾਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਦੱਖਣੀ ਅਫਰੀਕਾ ਦੇ ਧਾਕੜ ਬੱਲੇਬਾਜ਼ ਏ. ਬੀ. ਡੀਵਿਲੀਅਰਸ ਜਲਦੀ ਹੀ ਮਜਾਂਸੀ ਸੁਪਰ ਲੀਗ 'ਚ ਫਿਰ ਤੋਂ ਆਪਣਾ ਜਲਵਾ ਦਿਖਾਉਣਗੇ। ਹਾਲਾਂਕਿ ਇਸ ਤੋਂ ਪਹਿਲਾਂ ਹੀ ਡੀਵਿਲੀਅਰਸ ਦੀ ਲੀਗ ਸ਼ੁਰੂ ਹੋਣ ਤੋਂ ਪਹਿਲਾਂ ਅਭਿਆਸ ਮੈਚ ਦੇ ਦੌਰਾਨ ਖੇਡੀ ਗਈ ਧਮਾਕੇਦਾਰ ਪਾਰੀ ਚਰਚਾ 'ਚ ਆ ਗਈ ਹੈ। ਡੀਵਿਲੀਅਰਸ ਨੇ ਤਸ਼ੇਵਜ ਸਪਾਰਟਨ ਵਲੋਂ ਖੇਡਦੇ ਹੋਏ ਸਿਰਫ 31 ਗੇਂਦਾਂ 'ਚ 93 ਦੌੜਾਂ ਬਣਾਈਆਂ। ਡੀਵਿਲੀਅਰਸ ਦੀ ਇਸ ਧਮਾਕੇਦਾਰ ਪਾਰੀ ਦੇ ਦੌਰਾਨ ਉਸਦੀ ਟੀਮ ਨੇ ਜੋਜੀ ਸਟਾਰਸ ਨੂੰ 5 ਦੌੜਾਂ ਨਾਲ ਹਰਾ ਦਿੱਤਾ।

PunjabKesari
ਲਗਭਗ 6 ਮਹੀਨੇ ਬਾਅਦ ਮੈਦਾਨ 'ਚ ਆਏ ਡੀਵਿਲੀਅਰਸ ਨੇ ਪਹਿਲੀ ਹੀ ਗੇਂਦ ਸ਼ਾਨਦਾਰ ਸਟ੍ਰੇਟ ਸ਼ਾਟ ਖੇਡਦੇ ਹੋਏ ਬਾਊਂਡਰੀ ਤੋਂ ਬਾਹਰ ਭੇਜ ਦਿੱਤਾ। ਲੀ ਨੇ ਆਪਣੇ 4 ਓਵਰਾਂ 'ਚ 50 ਦੌੜਾਂ ਦਿੱਤੀਆਂ। ਡੀਵਿਲੀਅਰਸ ਦੀ ਇਸ ਪਾਰੀ ਦੀ ਬਦੌਲਤ ਉਸਦੀ ਟੀਮ ਨੇ 20 ਓਵਰਾਂ 'ਚ 9 ਵਿਕਟਾਂ 'ਤੇ 217 ਦੌੜਾਂ ਬਣਾਈਆਂ।


Related News