ਕੋਹਲੀ ਨੂੰ ਆਊਟ ਕਰਨ ਤੋਂ ਬਾਅਦ ਭਾਵੁਕ ਹੋਇਆ ਇਹ ਖਿਡਾਰੀ, ਵੀਡੀਓ
Wednesday, Jan 17, 2018 - 05:35 PM (IST)

ਨਵੀਂ ਦਿੱਲੀ— ਦੱਖਣੀ ਅਫਰੀਕਾ ਕ੍ਰਿਕਟ ਟੀਮ ਦੇ ਲਈ ਭਾਰਤ ਖਿਲਾਫ ਸੈਂਚੁਰੀਅਨ 'ਚ ਦੂਜੇ ਟੈਸਟ ਦਾ ਚੌਥਾ ਦਿਨ ਬੇਹੱਦ ਖਰਾਬ ਰਿਹਾ। ਅਫਰੀਕਾ ਨੇ ਪਹਿਲਾਂ 287 ਦੌੜਾਂ ਦਾ ਟੀਚਾ ਦਿੱਤਾ ਅਤੇ ਫਿਰ ਦਿਨ ਦਾ ਖੇਡ ਖਤਮ ਹੋਣ ਤੱਕ ਜਵਾਬ 'ਚ ਉਤਰੀ ਭਾਰਤੀ ਟੀਮ ਦੇ 35 ਦੌੜਾਂ 'ਤੇ 3 ਵਿਕਟਾਂ ਵੀ ਗੁਆ ਦਿੱਤੀਆਂ। ਇਸ ਦੌਰਾਨ ਜੇਕਰ ਕਿਸੇ ਨੇ ਸਾਰਿਆ ਦਾ ਦਿਲ ਜਿੱਤਿਆ ਤਾਂ ਉਹ ਹੈ ਅਫਰੀਕਾ ਟੀਮ ਦਾ ਤੇਜ਼ ਗੇਂਦਬਾਜ਼ ਲੁੰਗੀ ਐਗਿਡੀ। ਲੁੰਗੀ ਨੇ ਸ਼ੁਰੂਆਤੀ ਮੈਚ 'ਚ ਜਦੋਂ ਹੀ ਕਪਤਾਨ ਵਿਰਾਟ ਕੋਹਲੀ ਨੂੰ ਆਊਟ ਕੀਤਾ, ਉਹ ਕਾਫੀ ਭਾਵੁਕ ਹੋ ਗਿਆ, ਪਰ ਜਦੋਂ ਕੈਮਰਾ ਉਸ ਦੇ ਵਲ ਘੁੰਮੀਆ ਤਾਂ ਉਹ ਹਮਲਾ ਜਿਹਾ ਮੁਸਕਰਾਉਂਦਾ ਲੱਗਿਆ।
ਲੁੰਗੀ ਨੇ ਆਪਣੇ ਤੀਜੇ ਓਵਰ ਦੀ ਛੇਂ ਵੀ ਗੇਂਦ 'ਤੇ ਆਊਟ ਕੀਤਾ। ਕੋਹਲੀ 5 ਦੌੜਾਂ ਬਣਾ ਕੇ ਆਊਟ ਹੋ ਗਿਆ ਅਤੇ ਉਹ ਇਸ ਦੌਰਾਨ ਗੁੱਸੇ 'ਚ ਵੀ ਨਜ਼ਰ ਆਇਆ। ਲੁੰਗੀ ਨੇ ਕੋਹਲੀ ਨੂੰ ਆਊਟ ਕਰਨ ਤੋਂ ਪਹਿਲਾਂ ਆਪਣੇ ਪਹਿਲੇ ਓਵਰ ਦੀ ਪਹਿਲੀ ਗੇਂਦ 'ਤੇ ਕੇ. ਐੱਲ. ਰਾਹੁਲ ਨੂੰ ਵੀ ਆਊਟ ਕੀਤਾ। ਲੁੰਗੀ ਦੀ ਉਮਰ 21 ਸਾਲ ਦੀ ਹੈ, ਪਰ ਕੋਹਲੀ ਜਿਹੇ ਦਿੱਗਜ਼ ਬੱਲੇਬਾਜ਼ ਨੂੰ ਆਊਟ ਕਰ ਕੇ ਉਸ ਨੇ ਸਾਰਿਆ ਦਾ ਦਿਲ ਜਿੱਤ ਲਿਆ।
Lungi Ngidi feels shy after taking Virat Kohli’s wicket for the first time on his debut test 😂😂#SAvIND pic.twitter.com/9nXEX5icc3
— Nibraz Ramzan (@Nibrazcricket) January 16, 2018
ਆਊਟ ਹੋਣ ਤੋਂ ਬਾਅਦ ਗੁੱਸੇ 'ਚ ਦਿਖਾਈ ਦਿੱਤੇ ਕੋਹਲੀ
ਲੁੰਗੀ ਵਲੋਂ ਕੋਹਲੀ ਨੂੰ ਆਊਟ ਕੀਤਾ ਜਾਣ ਤੋਂ ਬਾਅਦ ਕੋਹਲੀ ਨੇ ਅੰਪਾਇਰ ਦੇ ਫੈਸਲੇ 'ਤੇ ਅਸਹਿਮਤੀ ਜਿਤਾਉਂਦੇ ਹੋਏ ਡੀ. ਆਰ. ਐੱਸ. ਸਹਾਰਾ ਲਿਆ ਪਰ ਕੈਮਰੇ 'ਚ ਸਾਫ ਦਿਖਾਈ ਦੇ ਰਿਹਾ ਸੀ ਕਿ ਕੋਹਲੀ ਆਊਟ ਹੈ। ਇਸ ਤੋਂ ਬਾਅਦ ਥਰਡ ਅੰਪਾਇਰ ਨੇ ਵੀ ਉਸ ਨੂੰ ਆਊਟ ਕਰਾਰ ਦਿੱਤਾ। ਜਦੋਂ ਕੋਹਲੀ ਵਾਪਸ ਪਵੇਲੀਅਰ ਜਾ ਰਿਹਾ ਸੀ ਤਾਂ ਅਫਰੀਕੀ ਖਿਡਾਰੀ ਨੇ ਉਸ ਨੂੰ ਕੁਝ ਕਿਹਾ। ਸ਼ਾਇਦ ਕੋਹਲੀ ਨੇ ਉਹ ਸੁਣ ਲਿਆ ਅਤੇ ਥੋੜੀ ਦੇਰ ਤੱਕ ਮੈਦਾਨ 'ਤੇ ਰੁੱਕ ਕੇ ਅਫਰੀਕੀ ਟੀਮ ਨੂੰ ਗੁੱਸੇ ਨਾਲ ਦੇਖਣ ਲੱਗਾ ਅਤੇ ਟੀਮ 'ਤੇ ਭੜਕਦੇ ਹੋਏ ਪਵੇਲੀਅਨ ਵਾਪਸ ਚਲਾ ਗਿਆ।