ਪਿੰਡ ਮਹਿਦੂਦਾਂ ਦੇ ਪੰਚ ਨੇ ਆਪ ਹੀ ਲਾਈ ਨਾੜ ਨੂੰ ਅੱਗ! ਵੀਡੀਓ ਵਾਇਰਲ, ਪ੍ਰਸ਼ਾਸਨ ਕੋਲ ਪਹੁੰਚਿਆ ਮਾਮਲਾ

Thursday, May 22, 2025 - 03:30 PM (IST)

ਪਿੰਡ ਮਹਿਦੂਦਾਂ ਦੇ ਪੰਚ ਨੇ ਆਪ ਹੀ ਲਾਈ ਨਾੜ ਨੂੰ ਅੱਗ! ਵੀਡੀਓ ਵਾਇਰਲ, ਪ੍ਰਸ਼ਾਸਨ ਕੋਲ ਪਹੁੰਚਿਆ ਮਾਮਲਾ

ਸਮਰਾਲਾ (ਬਿਪਨ): ਵਿਧਾਨ ਸਭਾ ਹਲਕਾ ਸਮਰਾਲਾ ਦੇ ਪਿੰਡ ਮਹਿਦੂਦਾਂ ਦੇ ਸਾਬਕਾ ਪੰਚ ਗੁਰਜੀਤ ਸਿੰਘ ਮਾਂਗਟ ਨੇ ਆਪਣੇ ਹੀ ਪਿੰਡ ਦੇ ਮੌਜੂਦਾ ਪੰਚ ਗੁਰਪ੍ਰੀਤ ਸਿੰਘ ਗੁਰੀ ਖਿਲਾਫ ਪੰਚਾਇਤੀ ਜ਼ਮੀਨ ਅਤੇ ਇਕ ਹੋਰ ਖੇਤ ਦੀ ਨਾੜ ਨੂੰ ਅੱਗ ਲਗਾਉਣ ਦੀ ਸ਼ਿਕਾਇਤ ਐੱਸ. ਡੀ. ਐੱਮ. ਅਤੇ ਬੀ.ਡੀ.ਪੀ.ਓ. ਨੂੰ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਪਿੰਡ ਵਾਲਿਆਂ ਦੀ ਹਾਜ਼ਰੀ ਵਿਚ ਰੋਸ ਵੀ ਜਾਹਰ ਵੀ ਕੀਤਾ ਕਿ ਉਸ ਦੀ ਸ਼ਿਕਾਇਤ ਉੱਤੇ ਰਾਜਨੀਤਿਕ ਪ੍ਰਭਾਵ ਦੇ ਚੱਲਦਿਆਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ! ਮਾਨ ਸਰਕਾਰ ਨੇ ਦਿੱਤਾ ਤੋਹਫ਼ਾ

ਮਾਮਲੇ ਬਾਰੇ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਬੀਤੇ ਦਿਨੀਂ ਪੰਚ ਗੁਰਪ੍ਰੀਤ ਸਿੰਘ ਗੁਰੀ ਨੇ ਪੰਚਾਇਤੀ ਜ਼ਮੀਨ ਦੀ ਨਾੜ ਨੂੰ ਅੱਗ ਲਗਾ ਕੇ ਉਸ ਦੀ ਮੱਕੀ ਦੀ ਫ਼ਸਲ ਫੂਕ ਦਿੱਤੀ। ਜਦੋਂ ਇਸ ਦੀ ਸ਼ਿਕਾਇਤ ਦੋਵੇਂ ਉੱਚ ਅਧਿਕਾਰੀਆਂ ਨੂੰ ਦੇ ਕੇ ਉਹ ਆਪਣੇ ਸਾਥੀ ਕਮਲਜੀਤ ਸਿੰਘ ਮਾਂਗਟ ਨਾਲ ਸੂਏ ਵਾਲੀ ਸੜਕ 'ਤੇ ਆ ਹੀ ਰਿਹਾ ਸੀ ਤਾਂ ਅਚਾਨਕ ਸਾਡੀ ਨਜਰ ਪੰਚ ਗੁਰਪ੍ਰੀਤ ਸਿੰਘ ਗੁਰੀ ਉੱਤੇ ਪਈ ਜੋ ਦੂਜੇ ਖੇਤ ਵਿਚ ਵੀ ਅੱਗ ਲਗਾ ਰਿਹਾ ਸੀ। ਅਸੀਂ ਤੁਰੰਤ ਉਸ ਦੀ ਵੀਡੀਓ ਬਣਾ ਕੇ ਐੱਸ. ਡੀ. ਐੱਮ. ਅਤੇ ਬੀ.ਡੀ.ਪੀ.ਓ. ਸਮੇਤ ਹੋਰ ਉੱਚ ਅਧਿਕਾਰੀਆਂ ਨੂੰ ਭੇਜ ਕੇ ਵਾਇਰਲ ਕਰ ਦਿੱਤੀ। ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੋਣ ਦੇ ਬਾਵਜੂਦ ਉਸ ਵਿਅਕਤੀ ਉੱਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਜਿੱਥੇ ਸੜੀ ਫ਼ਸਲ ਦੇ ਮੁਆਵਜੇ ਦੀ ਮੰਗ ਕੀਤੀ ਉਥੇ ਹੀ ਪੰਚ ਉੱਤੇ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ। ਕਮਲਜੀਤ ਸਿੰਘ ਨੇ ਦੱਸਿਆ ਕਿ ਪੰਚ ਗੁਰਪ੍ਰੀਤ ਸਿੰਘ ਗੁਰੀ ਨੇ ਐੱਸ. ਡੀ. ਐੱਮ. ਕੋਲ ਬੜਾ ਹਾਸੋਹੀਣਾ ਬਿਆਨ ਦਿੱਤਾ ਕਿ ਮੈਂ ਅੱਗ ਨੂੰ ਬੁਝਾ ਰਿਹਾ ਸੀ। ਦੱਸੋ ਕੋਈ ਵੀ ਵਿਅਕਤੀ ਅੱਗ ਬੁਝਾਉਣ ਲਈ ਤੰਗਲੀ ਦੀ ਵਰਤੋਂ ਕਰਨ ਵੇਲੇ ਉਸ ਉੱਤੇ ਹੱਥ ਰੱਖ ਕੇ ਖੜ੍ਹੇਗਾ। ਉਨ੍ਹਾਂ ਕਿਹਾ ਕਿ ਰਾਜਨੀਤਿਕ ਦਬਾਅ ਦੇ ਚਲਦੇ ਕਾਰਵਾਈ ਨਹੀਂ ਹੋ ਰਹੀ ਪਰ ਅਸੀਂ ਪੰਚ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦੇ ਹਾਂ।

ਇਹ ਖ਼ਬਰ ਵੀ ਪੜ੍ਹੋ - ਕੇਂਦਰ ਦਾ ਇਕ ਹੋਰ 'ਪੰਜਾਬ ਵਿਰੋਧੀ' ਫ਼ੈਸਲਾ! ਨਹੀਂ ਹੋਣ ਦਿਆਂਗੇ ਲਾਗੂ: CM ਮਾਨ

ਗੁਰਪ੍ਰੀਤ ਸਿੰਘ ਗੁਰੀ ਨੇ ਆਪਣਾ ਪੱਖ ਰੱਖਦਿਆਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਨੂੰ ਆਪਣੇ ਖੇਤ ਵਿਚ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ ਜਿਸ ਨੂੰ ਉਹ ਤੰਗਲੀ ਲੈਕੇ ਬੁਝਾਉਣ ਚਲਿਆ ਗਿਆ। ਉਸ ਨੇ ਪੰਚਾਇਤੀ ਜ਼ਮੀਨ ਦੀ ਨਾੜ ਨੂੰ ਅੱਗ ਲਗਾਉਣ ਬਾਰੇ ਕਿਹਾ ਕਿ ਉਸ ਦੀ ਤਾਂ ਆਪਣੀ ਨਾੜ ਵੀ ਇਸ ਅੱਗ ਵਿਚ ਸੜ ਗਈ ਹੈ। ਉਸ ਨੇ ਇਸ ਮਾਮਲੇ ਵਿਚ ਵੀ ਜਿਸ ਪ੍ਰਕਾਰ ਇੱਕਲੇ ਅੱਗ ਬੁਝਾਉਣ ਦੀ ਗੱਲ ਕੀਤੀ, ਕਿਤੇ ਨਾ ਕਿਤੇ ਉਹ ਉੱਚ ਅਧਿਕਾਰੀਆਂ ਦੇ ਸ਼ੱਕ ਦੇ ਘੇਰੇ ਵਿਚ ਜਰੂਰ ਹੈ ਕਿਉਂਕਿ ਸ਼ਿਕਾਇਤਕਰਤਾ ਤੇ ਸਹਿਯੋਗੀਆਂ ਦਾ ਤਰਕ ਸੀ ਜੇਕਰ ਅੱਗ ਲੱਗੀ ਸੀ ਤਾਂ ਉਸ ਨੇ ਪਿੰਡ ਵਿਚ ਅਨਾਊਂਸਮੈਂਟ ਕਿਉਂ ਨਹੀਂ ਕਰਵਾਈ ਜਾਂ 112 ਉੱਤੇ ਸ਼ਿਕਾਇਤ ਕਿਉਂ ਨਹੀਂ ਕੀਤੀ।

ਜਦੋਂ ਇਸ ਸਬੰਧ ਵਿਚ ਐੱਸ.ਡੀ.ਐੱਮ. ਸਮਰਾਲਾ ਰਜਨੀਸ਼ ਅਰੋੜਾ ਅਤੇ ਨੋਡਲ ਅਫਸਰ ਕਲਿਆਣ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਕਹੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News