ਗੁਰੂ ਨਗਰੀ ’ਚ ਤਾਪਮਾਨ 42 ਡਿਗਰੀ ਤੋਂ ਹੋਇਆ ਪਾਰ, ਬੱਚਿਆਂ ਨੂੰ ਸਕੂਲਾਂ 'ਚ ਜਲਦੀ ਪੈ ਸਕਦੀਆਂ ਹਨ ਛੁੱਟੀਆਂ
Monday, May 19, 2025 - 10:53 AM (IST)

ਅੰਮ੍ਰਿਤਸਰ (ਰਮਨ)- ਗੁਰੂ ਨਗਰੀ ’ਚ ਤਾਪਮਾਨ ਛੁੱਟੀ ਵਾਲੇ ਦਿਨ 42 ਡਿਗਰੀ ਤੋਂ ਪਾਰ ਹੋ ਗਿਆ ਹੈ। ਇਸ ਦੌਰਾਨ ਲੋਕਾਂ ਸੜਕਾਂ ’ਤੇ ਲੂ ਚਲਦੀ ਨਜ਼ਰ ਆਈ, ਤੇ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਜਿਸ ਤਰ੍ਹਾਂ ਇਸ ਵਾਰ ਠੰਡ ਘੱਟ ਪਈ ਹੈ, ਉਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਗਰਮੀ ਜ਼ੋਰਾਂ ਦੀ ਪੈਣ ਵਾਲੀ ਹੈ। ਉਥੇ ਬਿਜਲੀ ਨੇ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ, ਕਈ ਇਲਾਕਿਆਂ ’ਚ ਤਾਂ ਦੇਰ ਰਾਤ ਬਿਜਲੀ ਦੀਆਂ ਸ਼ਿਕਾਇਤਾਂ ਆਉਣ ਲੱਗ ਗਈਆਂ ਹਨ ਅਤੇ ਦਿਨ ’ਚ ਬਿਜਲੀ ਦੇ ਅਣਐਲਾਨੇ ਕੱਟ ਲਾਏ ਜਾ ਰਹੇ ਹਨ ਜਿਸ ਨਾਲ ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਥੇ ਮੌਸਮ ਵਿਭਾਗ ਅਨੁਸਾਰ ਇਹ ਹਫਤੇ ਗਰਮੀ ਹੋਰ ਵਧਣ ਵਾਲੀ ਹੈ ਅਤੇ ਪਾਰਾ-44 ਡਿਗਰੀ ਪਾਰ ਜਾਣ ਵਾਲਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਬਾਅਦ ਹੁਣ ਪੰਜਾਬ ਦੇ ਇਸ ਇਲਾਕੇ 'ਚ ਵੀ 3 ਦਿਨ ਬਾਜ਼ਾਰ ਬੰਦ ਰੱਖਣ ਦਾ ਫੈਸਲਾ
ਵਧਦੀ ਗਰਮ ਦੇ ਚਲਦੇ ਸਰਕਾਰ ਕਰ ਸਕਦੀ ਹੈ ਛੁੱਟੀਆਂ ਦਾ ਐਲਾਨ
ਜਿਸ ਤਰ੍ਹਾਂ ਪੰਜਾਬ ਵਿਚ ਗਰਮੀ ਜ਼ੋਰਾਂ ਦੀ ਪੈਣੀ ਸ਼ੁਰੂ ਹੋ ਗਈ ਹੈ ਉਸ ਨਾਲ ਸਰਕਾਰ ਵੀ ਸਕੂਲਾਂ ’ਚ ਛੁੱਟੀਆਂ ਦਾ ਐਲਾਨ ਕਰ ਸਕਦੀ ਹੈ। ਦੁਪਹਿਰ ਵਿਚ ਜਿਸ ਤਰ੍ਹਾਂ ਤਾਪਮਾਨ ਵਧ ਰਿਹਾ ਹੈ, ਉਸ ਨੂੰ ਲੈ ਕੇ ਬੱਚਿਆਂ ਦੇ ਮਾਤਾ -ਪਿਤਾ ਵੀ ਚਿੰਤਤ ਹਨ ਕਿ ਬੱਚੇ ਬੀਮਾਰ ਨਾ ਹੋ ਜਾਣ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਉੱਘੇ ਕਬੱਡੀ ਖਿਡਾਰੀ ਦੀ ਮੌਤ
ਛੁੱਟੀ ਵਾਲੇ ਦਿਨ ਸਵੀਮਿੰਗ ਪੂਲ ਦਾ ਸਹਾਰਾ
ਛੁੱਟੀ ਵਾਲੇ ਦਿਨ ਲੋਕਾਂ ਨੇ ਸਵੀਮਿੰਗ ਪੂਲ ਦਾ ਸਹਾਰਾ ਲਿਆ ਸ਼ਹਿਰ ਦੇ ਸਾਰੇ ਸਵੀਮਿੰਗ ਪੂਲਾਂ ਵਿਚ ਲੋਕਾਂ ਦਾ ਨਹਾਉਣ ਲਈ ਭੀੜ ਲੱਗੀ ਰਹੀ। ਉਥੇ ਘਰਾਂ ’ਚ ਲੋਕਾਂ ਨੇ ਏ. ਸੀ., ਕੂਲਰ ਦਾ ਸਹਾਰਾ ਲਿਆ ਜੇਕਰ ਬੱਚਿਆਂ ਨੂੰ ਸਕੂਲ ’ਚ ਛੁੱਟੀਆਂ ਜਲਦੀ ਹੋ ਜਾਂਦੀਆਂ ਹਨ ਤਾਂ ਲੋਕ ਪਹਾੜਾਂ ’ਚ ਛੁੱਟੀਆਂ ਦਾ ਆਨੰਦ ਲੈਣ ਲਈ ਜਾ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ ਲੂ ਦਾ ਕਹਿਰ, ਮਾਪਿਆਂ ਵੱਲੋਂ ਸਕੂਲਾਂ ਦੇ ਸਮੇਂ 'ਚ ਤਬਦੀਲੀ ਦੀ ਮੰਗ
ਈਸਟ ਸਬ- ਡਵੀਜ਼ਨ ਦਾ ਬੁਰਾ ਹਾਲ
ਜਿਸ ਤਰ੍ਹਾਂ ਨਾਲ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਬਿਜਲੀ ਸਬੰਧੀ ਸਮੱਸਿਆਵਾਂ ਵੱਧ ਗਈਆਂ ਹਨ ਉਸ ਨਾਲ ਪਾਵਰ ਕਾਮ ਦੇ ਵਰਕਰ ਵੀ ਕਾਫੀ ਪ੍ਰੇਸ਼ਾਨ ਹਨ। ਸ਼ਹਿਰ ਦੇ ਕਈ ਇਲਾਕਿਆਂ ’ਚ ਤਾਂ ਅਜਿਹਾ ਹਾਲ ਹੈ ਕਿ ਬਿਜਲੀ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਵੀ ਸਮੇਂ ’ਤੇ ਨਹੀਂ ਹੋ ਰਿਹਾ ਹੈ ਤੇ ਲੋਕਾਂ ਨੂੰ ਕਈ-ਕਈ ਘੰਟੇ ਬਿਜਲੀ ਦੀ ਉਡੀਕ ਕਰਨੀ ਪੈ ਰਹੀ ਹੈ। ਈਸਟ ਸਬ ਡਵੀਜ਼ਨ ਦੇ ਆਉਂਦੇ ਮਾਲ ਮੰਡੀ ਫੀਡਰ ਦੇ ਡੇਰਾ ਬਾਬਾ ਸਾਦਕ ਸ਼ਾਹ ਫੀਡਰ ਦੇ ਇਲਾਕੇ ’ਚ ਦੋ ਦਿਨ ਤੋਂ ਰੋਜ਼ਾਨਾ ਬਿਜਲੀ ਪ੍ਰੇਸ਼ਾਨ ਕਰ ਰਹੀ ਹੈ, ਜਿਸ ਨੂੰ ਲੈ ਕੇ ਸ਼ਿਕਾਇਤ ਕੀਤੀ ਜਾਂਦੀ ਹੈ ਪਰ ਟੈਂਪਰੇਰੀ ਕੰਮ ਕਰ ਵਰਕਰ ਚਲੇ ਜਾਂਦੇ ਹਨ ਜਿਸ ਨਾਲ ਰੋਜ਼ਾਨਾ ਲੋਕਾਂ ਨੂੰ ਰਾਤ ਦੇ ਸਮੇਂ ਬਿਜਲੀ ਨੂੰ ਲੈ ਕੇ ਪ੍ਰੇਸ਼ਾਨ ਹੋਣਾ ਪੈਂਦਾ ਹੈ।
ਇਹ ਵੀ ਪੜ੍ਹੋ- ਪੰਜਾਬ ’ਚ ਇਨ੍ਹਾਂ ਤਰੀਕਾਂ ਨੂੰ ਤੇਜ਼ ਤੂਫਾਨ ਤੇ ਮੀਂਹ ਦੀ ਚਿਤਾਵਨੀ, 12 ਜ਼ਿਲ੍ਹਿਆਂ ਲਈ Alert
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8