ਕੁੜੀ ਨਾਲ ਵੀਡੀਓ ਕਾਲ ਸੇਵਾ ਮੁਕਤ ਅਧਿਕਾਰੀ ਨੂੰ ਪੈ ਗਈ ਮਹਿੰਗੀ, ਫਿਰ ਹੋਇਆ...

Saturday, May 24, 2025 - 01:47 PM (IST)

ਕੁੜੀ ਨਾਲ ਵੀਡੀਓ ਕਾਲ ਸੇਵਾ ਮੁਕਤ ਅਧਿਕਾਰੀ ਨੂੰ ਪੈ ਗਈ ਮਹਿੰਗੀ, ਫਿਰ ਹੋਇਆ...

ਗੁਰਦਾਸਪੁਰ (ਹਰਮਨ, ਵਿਨੋਦ): ਸਾਈਬਰ ਥਾਣਾ ਗੁਰਦਾਸਪੁਰ ਦੀ ਪੁਲਸ ਨੇ ਇੱਕ ਸੇਵਾ ਮੁਕਤ ਅਧਿਕਾਰੀ ਨੂੰ ਬਲੈਕਮੇਲ ਕਰਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ। ਉਕਤ ਅਧਿਕਾਰੀ ਨੂੰ ਕੁਝ ਸਮਾਂ ਪਹਿਲਾਂ ਇੱਕ ਕੁੜੀ ਵੱਲੋਂ ਅਚਾਨਕ ਵੀਡੀਓ ਕਾਲ ਕੀਤੀ ਗਈ ਸੀ ਉਕਤ ਕੁੜੀ  ਨਗਨ ਹਾਲਤ ਵਿੱਚ ਸੀ ਜਿਸ ਨੇ ਗੱਲਾਂ ਬਾਤਾਂ ਕਰਕੇ ਬਾਅਦ ਵਿੱਚ ਫੋਨ ਕੱਟ ਦਿੱਤਾ ਅਤੇ ਆਪਣੇ ਸਾਥੀਆਂ ਦੀ ਮਦਦ ਨਾਲ ਇਸ ਸੇਵਾ ਮੁਕਤ ਅਧਿਕਾਰੀ ਨੂੰ ਬਲੈਕਮੇਲ ਕਰਕੇ ਲੱਖਾਂ ਰੁਪਏ ਵਸੂਲ ਲਏ।

 ਇਹ ਵੀ ਪੜ੍ਹੋ-  ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, 9 ਦਿਨਾਂ ਲਈ ਜਾਰੀ ਹੋਈ ਵੱਡੀ ਚਿਤਾਵਨੀ

ਥਾਣਾ ਸਾਈਬਰ ਕ੍ਰਾਈਮ ਗੁਰਦਾਸਪੁਰ ਵਿੱਚ ਦਿੱਤੀ ਸ਼ਿਕਾਇਤ ਵਿੱਚ ਗੁਰਦਾਸਪੁਰ ਦੇ ਹਰਦੋਸ਼ੰਨੀ ਰੋਡ ਨਾਲ ਸੰਬੰਧਿਤ ਦੇਸ਼ ਭਗਤ ਨਗਰ ਦੇ ਇੱਕ ਵਿਅਕਤੀ ਨੇ ਕਿਹਾ ਕਿ ਉਹ ਸਰਕਾਰੀ ਵਿਭਾਗ ਵਿੱਚੋਂ ਉੱਚ ਅਧਿਕਾਰੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਹੈ ਅਤੇ 1 ਨਵੰਬਰ 2023 ਨੂੰ ਜਦੋਂ ਉਹ ਆਪਣੇ ਘਰ ਮੌਜੂਦ ਸੀ ਤਾਂ ਉਸ ਦੇ ਫੋਨ 'ਤੇ ਅਚਾਨਕ ਇੱਕ ਵੀਡੀਓ ਕਾਲ ਆਈ ਜਦੋਂ ਉਸਨੇ ਕਾਲ ਅਟੈਂਡ ਕੀਤੀ ਤਾਂ ਅੱਗੇ ਇੱਕ ਨਗਨ ਹਾਲਤ ਵਿੱਚ ਕੁੜੀ ਸੀ ਜਿਸ ਨੇ ਕੁਝ ਗੱਲਾਂ ਕਰਕੇ ਬਾਅਦ ਵਿੱਚ ਫੋਨ ਕੱਟ ਦਿੱਤਾ।

 ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਘਰ ਆ ਕੇ ਨੌਜਵਾਨ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ

 ਇਸ ਉਪਰੰਤ ਨੂੰ ਉਸ ਦੇ ਮੋਬਾਇਲ ਨੰਬਰ ਉੱਪਰ 85 139 15457 ਤੋਂ ਕਾਲ ਆਈ ਅਤੇ ਕਾਲਰ ਨੇ ਆਪਣਾ ਨਾਂ ਹਿੰਮਤ ਕੁਮਾਰ ਸੋਸ਼ਲ ਵਰਕਰ ਦੱਸਿਆ ਅਤੇ ਕਿਹਾ ਕਿ ਕਿਸੇ ਕੁੜੀ ਨਾਲ ਉਸ ਦੀ ਇਤਰਾਜ਼ ਯੋਗ ਹਾਲਤ ਵਿੱਚ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਕਾਰਨ ਉਸ ਦੇ ਖਿਲਾਫ ਸਾਈਬਰ ਕ੍ਰਾਈਮ ਥਾਣੇ ਵਿੱਚ ਐੱਫ. ਆਈ. ਆਰ. ਦਰਜ ਹੋ ਗਈ। ਫੋਨ ਕਰਨ ਵਾਲੇ ਇਸ ਵਿਅਕਤੀ ਨੇ ਇਸ ਐੱਫ. ਆਈ. ਆਰ. ਨੂੰ ਡਿਸਮਿਸ ਕਰਵਾਉਣ ਲਈ ਸੋਸ਼ਲ ਮੀਡੀਆ ਦੇ ਇੰਚਾਰਜ ਰਾਮ ਕੁਮਾਰ ਪਾਂਡੇ ਆਈਪੀਐਸ ਸਾਈਬਰ ਕ੍ਰਾਈਮ ਦੇ ਨਾਮ 'ਤੇ 50000 ਰੁਪਏ ਦੀ ਮੰਗ ਕੀਤੀ ਜਿਸ ਦੇ ਬਾਅਦ ਉਸਨੇ ਮਜ਼ਬੂਰ ਹੋ ਕੇ ਗੁੜਗਾਉਂ ਨਾਲ ਸੰਬੰਧਿਤ ਇੱਕ ਬੈਂਕ ਵਿੱਚ ਅਜੈ ਕੁਮਾਰ ਮਿਸ਼ਰਾ ਦੇ ਖਾਤਾ ਨੰਬਰ ਵਿੱਚ ਉਕਤ ਰਕਮ ਭੇਜ ਦਿੱਤੀ ਪਰ ਉਕਤ ਬਲੈਕਮੇਲਰ ਬਾਅਦ ਵਿੱਚ ਵੀ ਬਾਜ ਨਹੀਂ ਆਏ। ਫਿਰ ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਵੱਖ-ਵੱਖ ਸਮੇਂ 'ਤੇ ਫੋਨ ਕਰਕੇ ਉਕਤ ਵੀਡੀਓ ਵਾਇਰਲ ਕਰਨ ਦਾ ਡਰਾਵਾ ਦੇ ਕੇ ਬਲੈਕਮੇਲ ਕੀਤਾ ਅਤੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਵੱਖ-ਵੱਖ ਸਮੇਂ ਦੌਰਾਨ ਕੁੱਲ 29 ਲੱਖ 59 ਹਜ਼ਾਰ ਰੁਪਏ ਵਸੂਲ ਲਏ। 

ਉਸ ਨੇ ਕਿਹਾ ਕਿ  ਵਿਅਕਤੀਆਂ ਦੇ ਇਸ ਗਰੁੱਪ ਨੇ ਆਪਣੀ ਅਸਲ ਪਹਿਚਾਣ ਛਿਪਾ ਕੇ ਅਤੇ ਖੁਦ ਨੂੰ ਪੁਲਸ ਮੁਲਾਜ਼ਮ ਦੱਸ ਕੇ ਉਸ ਨਾਲ ਠੱਗੀ ਮਾਰੀ ਹੈ ਜਿਸ ਕਾਰਨ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਕੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News