ਮੇਰੇ ਤੇ ਯੁਵਰਾਜ ਤੋਂ ਬਾਅਦ ਭਾਰਤ ਨੂੰ ਫੀਲਡਿੰਗ ''ਚ ਨਹੀਂ ਮਿਲਿਆ ਕੰਪਲੀਟ ਪੈਕੇਜ : ਕੈਫ

05/12/2020 4:52:58 PM

ਸਪੋਰਟਸ ਡੈਸਕ : ਸਾਬਕਾ ਭਾਰਤੀ ਬੱਲੇਬਾਜ਼ ਮੁਹੰਮਦ ਕੈਫ ਨੇ ਯੁਵਰਾਜ ਦੇ ਨਾਲ ਮਿਲ ਕੇ ਭਾਰਤੀ ਫੀਲਡਿੰਗ ਵਿਚ ਨਵਾਂ ਜੋਸ਼ ਭਰਿਆ ਸੀ। ਨੈਟਵੈਸਟ ਟਰਾਫੀ ਦੇ ਫਾਈਨਲ ਵਿਚ ਕੈਫ ਅਤੇ ਯੁਵਰਾਜ ਦੀ ਸ਼ਾਨਦਾਰ ਸਾਂਝੇਦਾਰੀ ਨੇ ਭਾਰਤ ਨੂੰ ਜਿੱਤ ਦਿਵਾਈ ਸੀ। ਇਸ ਦੇ ਨਾਲ ਹੀ ਕੈਫ ਡ੍ਰਾਈਵਿੰਗ ਕੈਚ ਅਤੇ ਰਨਆਊਟ ਕਰਨ ਲਈ ਵੀ ਜਾਣੇ ਜਾਂਦੇ ਸੀ। ਇਕ ਸਪੋਰਟਸ ਚੈਨਲ 'ਤੇ ਇਕ ਇੰਟਰਵਿਊ ਦੌਰਾਨ ਕੈਫ ਨੇ ਕਿਹਾ ਕਿ ਰਨਆਊਟ ਕਰਨ ਲਈ ਵੀ ਜਾਣੇ ਜਾਂਦੇ ਸੀ। ਇਕ ਸਪੋਰਟਸ ਚੈਨਲ 'ਤੇ ਇਕ ਇੰਟਰਵਿਊ ਦੌਰਾਨ ਕੈਫ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਫੀਲਡਿੰਗ ਵਿਚ ਬਹੁਤ ਸੁਧਾਰ ਕੀਤਾ ਹੈ ਪਰ ਹੁਣ ਵੀ ਉਹ ਕੰਪਲੀਟ ਪੈਕੇਜ ਮਿਸ ਕਰਦੇ ਹਨ। ਕੈਫ ਨੇ ਕਿਹਾ ਕਿ ਰਵਿੰਦਰ ਜਡੇਜਾ ਦੀ ਫੀਲਡਿੰਗ ਕਾਫੀ ਚੰਗੀ ਹੋ ਗਈ ਹੈ ਪਰ ਸਾਨੂੰ ਸਲਿਪ ਦੇ ਫੀਲਡਰਾਂ ਵਿਚ ਸੁਧਾਰ ਕਰਨਾ ਚਾਹੀਦਾ ਹੈ। ਉਸ ਨੇ ਕਿਹਾ ਕਿ ਗੇਂਦਬਾਜ਼ਾਂ ਦੀ ਫੀਲਡਿੰਗ ਵੀਚ ਵੀ ਸੁਧਾਰ ਦੀ ਜ਼ਰੂਰਤ ਹੈ। ਬੁਮਰਾਹ ਅਤੇ ਇਸ਼ਾਂਤ ਦੀ ਫੀਲਡਿੰਗ ਵਿਚ ਬਹੁਤ ਸੁਧਾਰ ਆਇਆ ਹੈ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵੀ ਚੰਗੇ ਫੀਲਡਰ ਹਨ। ਭਾਵ ਅਸੀਂ ਫੀਲਡਿੰਗ ਵਿਚ ਸੁਧਾਰ ਕੀਤਾ ਹੈ ਪਰ ਮੈਂ ਅੱਜ ਵੀ ਮੈਦਾਨ 'ਤੇ ਫੀਲਡਰ ਦੇ ਰੂਪ 'ਚ ਇਕ ਕੰਪਲੀਟ ਪੈਕੇਜ ਨੂੰ ਮਿਸ ਕਰਦਾ ਹਾਂ।

PunjabKesari

ਮੁਹੰਮਦ ਕੈਫ ਨੇ ਕਿਹਾ ਕਿ ਇਕ ਮਹਾਨ ਬੱਲੇਬਾਜ਼ ਕੰਪਲੀਟ ਪੈਕੇਡ ਹੁੰਦਾ ਹੈ। ਉਹ ਕਟ, ਪੁਲ ਅਤੇ ਇਨ ਸਵਿੰਗ ਗੇਂਦਾਂ ਨੂੰ ਆਰਾਮ ਨਾਲ ਹਿੱਟ ਕਰ ਸਕਦਾ ਹੈ। ਉਹ ਬਾਊਂਸਰ 'ਤੇ ਛੱਕੇ ਲਗਾ ਸਕਦਾ ਹੈ। ਇਹ ਗੱਲ ਫੀਲਡਿੰਗ 'ਤੇ ਲਾਗੂ ਹੁੰਦੀ ਹੈ। ਇਕ ਫੀਲਡਰ ਕੰਪਲੀਟ ਪੈਕੇਜ ਹੁੰਦਾ ਹੈ। ਉਹ ਡਾਈਵ ਕਰਕੇ ਕੈਚ ਫੜ ਸਕਦਾ ਹੈ। ਸਟੰਪਸ 'ਤੇ ਗੇਂਦਾਂ ਨੂੰ ਮਾਰ ਕੇ ਕਿਸੇ ਨੂੰ ਵੀ ਰਨਾਊਟ ਕਰ ਸਕਦਾ ਹੈ। ਢੰਗ ਨਾਲ ਗੇਂਦ ਨੂੰ ਰੋਕ ਸਕਦਾ ਹੈ ਜੇਕਰ ਸਭ ਅਜਿਹਾ ਹੀ ਕਰ ਸਕਦੇ ਹੋ ਤਾਂ ਤੁਸੀਂ ਕੰਪਲੀਟ ਪੈਕੇਜ ਹੋ। 

PunjabKesari

ਕੈਫ ਨੇ ਕਿਹਾ ਕਿ ਮੈਂ ਅਤੇ ਯੁਵਰਾਜ ਨੇ ਫੀਲਡਿੰਗ ਵਿਚ ਆਪਣਾ ਨਾਂ ਬਣਾਇਆ। ਟੀਮ ਇੰਡੀਆ ਵਿਚ ਅੱਜ ਤੁਹਾਨੂੰ ਕਈ ਚੰਗੇ ਫੀਲਡਰ ਮਿਲ ਜਾਣਗੇ। ਟੀਮ ਵਿਚ ਫੀਲਡਿੰਗ ਬਹੁਤ ਬਿਹਤਰ ਹੋਈ ਹੈ ਪਰ ਮੈਦਾਨ 'ਤੇ ਕੋਈ ਕੰਪਲੀਟ ਪੈਕੇਜ ਨਹੀਂ ਦਿਸਦਾ। ਇਕ ਖਿਡਾਰੀ ਸਲਿਪ 'ਤੇ ਚੰਗੇ ਕੈਚ ਫੜ ਸਕਦਾ ਹੈ, ਦੂਜਾ ਸ਼ਾਰਟ ਲੈਗ , ਤਾਂ ਟੀਮ ਫੀਲਡਿੰਗ ਵਿਚ ਕੰਪਲੀਟ ਪੈਕੇਜ ਨੂੰ ਮਿਸ ਕਰਦੀ ਹੈ। 


Ranjit

Content Editor

Related News