ਵਿਵਾਦ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਜਰਸੀ ਦਾ ਰੰਗ ਬਦਲਣ ਦਾ ਦਿੱਤਾ ਭਰੋਸਾ

05/01/2019 6:36:35 PM

ਢਾਕਾ : ਬੰਗਾਲਾਦੇਸ਼ ਕ੍ਰਿਕਟ ਬੋਰਡ ਨੇ ਵਿਸ਼ਵ ਕੱਪ ਲਈ ਰਾਸ਼ਟਰੀ ਕ੍ਰਿਕਟ ਟੀਮ ਦੀ ਜਰਸੀ ਨੂੰ ਲੈ ਕੇ ਬਣੇ ਵਿਵਾਦ ਤੋਂ ਬਾਅਦ ਜਰਸੀ ਵਿਚ ਬਦਲਾਅ ਕਰ ਦਿੱਤੇ ਹਨ। ਬੋਰਡ ਨੇ ਆਗਾਮੀ ਵਿਸ਼ਵ ਕੱਪ ਤੋਂ ਅਤੇ ਆਇਰਲੈਂਡ, ਵੈਸਟਇੰਡੀਦਡ ਖਿਲਾਫ ਟ੍ਰਾਈ ਸੀਰੀਜ਼ ਤੋਂ ਪਹਿਲਾਂ ਹਰੇ ਰੰਗ ਦੀ ਜਰਸੀ ਜਾਰੀ ਕੀਤੀ ਸੀ ਪਰ ਪ੍ਰਸ਼ੰਸਕਾਂ ਅਤੇ ਮੀਡੀਆ ਦੀ ਸਖਤ ਆਲੋਚਨਾ ਅਤੇ ਨਾਰਾਜ਼ਗੀ ਤੋਂ ਬਾਅਦ ਬੋਰਡ ਦੇ ਡਾਈਰੈਕਟਰ ਚੌਧਰੀ ਨੇ ਜਰਸੀ ਵਿਚ ਬਦਲਾਅ ਕਰਨ ਦਾ ਭਰੋਸਾ ਦਿੱਤਾ ਸੀ। ਬੋਰਡ ਦੇ ਪ੍ਰਧਾਨ ਨਜਮੁਲ ਹਸਨ ਨੇ ਕਿਹਾ ਸੀ, ''ਬੰਗਲਾਦੇਸ਼ ੱਕ੍ਰਿਕਟ ਟੀਮ ਦੀ ਘਰੇਲੂ ਜਰਸੀ ਵਿਚ ਬਦਲਾਅ ਕੀਤਾ ਜਾਵੇਗਾ। ਅਜੇ ਜਰਸੀ ਵਿਚ ਲਾਲ ਰੰਗ ਦੇ ਅੰਸ਼ ਨਹੀਂ ਹਨ ਪਰ ਨਵੀਂ ਜਰਸੀ ਵਿਚ ਲਾਲ ਰੰਗ ਮੌਜੂਦ ਹੋਵੇਗਾ।''

PunjabKesari

ਵਿਸ਼ਵ ਕੱਪ ਵਿਚ ਦਰਅਸਲ ਬੰਗਲਾਦੇਸ਼ ਤੋਂ ਇਲਾਵਾ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਦੀ ਜਰਸੀ ਦਾ ਰੰਗ ਪੂਰੀ ਤਰ੍ਹਾਂ ਹਰਾ ਹੈ। ਸੋਮਵਾਰ ਨੂੰ ਬੰਗਲਾਦੇਸ਼ ਟੀਮ ਦੇ ਘਰੇਲੂ ਅਤੇ ਵਿਦੇਸ਼ੀ ਮੁਕਾਬਲਿਆਂ ਲਈ ਜਰਸੀ ਜਾਰੀ ਕੀਤੀ ਸੀ ਪਰ ਘਰੇਲੂ ਜਰਸੀ ਪੂਰੀ ਤਰ੍ਹਾਂ ਨਾਲ ਹਰੀ ਸੀ ਜੋ ਪਾਕਿਸਤਾਨ ਕ੍ਰਿਕਟ ਟੀਮ ਦੀ ਜਰਸੀ ਵਰਗੀ ਦਿਸ ਰਹੀ ਸੀ। ਬੰਗਲਾਦੇਸ਼ 1971 ਤੱਕ ਪਾਕਿਸਤਾਨ ਦਾ ਹਿੱਸਾ ਸੀ। ਜਰਸੀ ਵਿਚ ਕੋਈ ਲਾਲ ਰੰਗ ਨਹੀਂ ਸੀ। ਬੰਗਲਾਦੇਸ਼ ਦੇ ਰਾਸ਼ਟੀ ਝੰਡੇ ਵਿਚ ਹਰਾ ਅਤੇ ਲਾਲ ਰੰਗ ਹੈ ਜੋ ਮਿੱਟੀ ਅਤੇ ਸੂਰਜ ਦਾ ਪ੍ਰਤੀਕ ਹੈ। ਜਰਸੀ ਨੂੰ ਲੈ ਕੇ ਬਣੇ ਵਿਵਾਦ ਤੋਂ ਬਾਅਦ ਮੰਗਲਵਾਰ ਨੂੰ ਨਵੀਂ ਜਰਸੀ ਜਾਰੀ ਕੀਤੀ ਸੀ ਜਿਸ ਦੇ ਮੱਧ ਵਿਚ ਲਾਲ ਰੰਗ ਦੀ ਪੱਟੀ ਮੌਜੂਦ ਹੈ ਅਤੇ ਇਸ 'ਤੇ ਬੰਗਲਾਦੇਸ਼ ਲਿਖਿਆ ਹੈ।


Related News