ਅਫਰੀਦੀ ਨੇ ਪਿੱਠ ਦੇ ਦਰਦ ਕਾਰਨ PSL ਕਰੀਅਰ ਨੂੰ ਕਿਹਾ ਅਲਵਿਦਾ

Sunday, Feb 13, 2022 - 06:42 PM (IST)

ਅਫਰੀਦੀ ਨੇ ਪਿੱਠ ਦੇ ਦਰਦ ਕਾਰਨ PSL ਕਰੀਅਰ ਨੂੰ ਕਿਹਾ ਅਲਵਿਦਾ

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਨੂੰ ਪਿੱਠ ਦੀ ਲਗਾਤਾਰ ਸਮੱਸਿਆ ਕਾਰਨ ਆਪਣਾ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਕਰੀਅਰ ਖ਼ਤਮ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ, ਜਿਸ ਕਾਰਨ ਉਨ੍ਹਾਂ ਪ੍ਰਤੀਯੋਗਿਤਾ ਨਾਲ ਖਿਡਾਰੀ ਦੇ ਤੌਰ 'ਤੇ 7 ਸਾਲ ਦਾ ਰਿਸ਼ਤਾ ਵੀ ਖ਼ਤਮ ਹੋ ਗਿਆ। ਅਫਰੀਦੀ (41 ਸਾਲ) ਨੇ ਕਿਹਾ ਕਿ ਉਨ੍ਹਾਂ ਨੇ PSL ਦੇ​ਇਸ ਸੀਜ਼ਨ 'ਚ ਸਿਰਫ਼ ਖੇਡ ਪ੍ਰੇਮੀਆਂ ਲਈ ਹਿੱਸਾ ਲਿਆ ਸੀ।

ਅਫਰੀਦੀ ਨੇ ਸੋਸ਼ਲ ਮੀਡੀਆ ਸੰਦੇਸ਼ 'ਚ ਕਿਹਾ, ''ਮੈਂ ਟੂਰਨਾਮੈਂਟ ਨੂੰ ਚੰਗੀ ਤਰ੍ਹਾਂ ਖ਼ਤਮ ਕਰਨਾ ਚਾਹੁੰਦਾ ਸੀ। ਮੈਨੂੰ ਪਿਛਲੇ 15-16 ਸਾਲਾਂ ਤੋਂ ਦਰਦ 'ਚ ਦਰਦ ਦੀ ਸਮੱਸਿਆ ਹੈ ਅਤੇ ਮੈਂ ਇਸ ਨਾਲ ਖੇਡ ਰਿਹਾ ਸੀ। ਪਰ ਹੁਣ ਇਹ ਇੰਨਾ ਵੱਧ ਗਿਆ ਹੈ ਕਿ ਇਸ ਦਾ ਅਸਰ ਮੇਰੇ ਲੱਕ ਅਤੇ ਗੋਡਿਆਂ 'ਤੇ ਪੈ ਰਿਹਾ ਹੈ ਅਤੇ ਇਹ ਦਰਦ ਮੇਰੇ ਪੈਰਾਂ ਤੱਕ ਪਹੁੰਚ ਰਿਹਾ ਹੈ।' ਅਫਰੀਦੀ ਪੀ.ਐੱਸ.ਐੱਲ. ਦੌਰਾਨ ਕਈ ਵਾਰ ਦਰਦ ਵਿਚ ਵੀ ਨਜ਼ਰ ਆਏ ਪਰ ਕਵੇਟਾ ਗਲੇਡੀਏਟਰਜ਼ ਲਈ ਪੀ.ਐੱਸ.ਐੱਲ. ਦੇ ਤਿੰਨ ਮੈਚਾਂ ਵਿਚ ਤਿੰਨ ਵਿਕਟਾਂ ਲਈਆਂ। 

ਅਫਰੀਦੀ ਨੇ ਹਾਲਾਂਕਿ ਆਉਣ ਵਾਲੇ ਦਿਨਾਂ 'ਚ ਇਕ ਲੀਗ ਅਤੇ ਹੋਰ ਟੀ-10 ਲੀਗ 'ਚ ਖੇਡਣ ਦੀ ਇੱਛਾ ਜ਼ਾਹਰ ਕਰਦੇ ਹੋਏ ਕਿਹਾ, ''ਮੈਂ ਇਸ ਤੋਂ ਉਭਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਮੈਂ ਦਰਦ ਸਹਿਣ ਨਹੀਂ ਕਰ ਸਕਦਾ। ਕਿਹਾ ਜਾਂਦਾ ਹੈ ਕਿ ਜਦੋਂ ਤੁਹਾਡੀ ਸਿਹਤ ਚੰਗੀ ਹੁੰਦੀ ਹੈ, ਤਾਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ। ਮੈਂ ਆਪਣੀ ਫਿਟਨੈੱਸ ਲਈ ਰੀਹੈਬਲੀਟੇਸ਼ਨ ਕਰਾਂਗਾ। ਅੱਗੇ ਕਾਫੀ ਕ੍ਰਿਕਟ ਬਾਕੀ ਹੈ। ਮੈਂ ਖੇਡ ਪ੍ਰੇਮੀਆਂ ਦੇ ਸਾਹਮਣੇ ਮੁੜ ਪਰਤਣ ਦੀ ਉਮੀਦ ਕਰਦਾ ਹਾਂ।'


author

cherry

Content Editor

Related News