ਅਫਰੀਦੀ ਨੇ ਚੰਗੇ ਦੋਸਤ ਹਨ ਇਹ 3 ਭਾਰਤੀ ਕ੍ਰਿਕਟਰ, ਇੰਟਰਵਿਊ ''ਚ ਖੁੱਦ ਦੱਸੇ ਨਾਂ

08/11/2019 4:41:53 PM

ਨਵੀਂ ਦਿੱਲੀ : ਪਾਕਿਸਤਾਨੀ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੂੰ ਭਲਾ ਕੌਣ ਨਹੀਂ ਜਾਣਦਾ। ਮਸ਼ਹੂਰ ਕ੍ਰਿਕਟ ਵੈਬਸਾਈਟ ਕ੍ਰਿਕ ਇੰਫੋ ਦੇ ਨਾਲ ਇਕ ਇੰਟਰਵਿਊ ਵਿਚ ਅਫਰੀਦੀ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ ਜਿਸਦੀ ਮਦਦ ਨਾਲ ਉਸਦੇ ਬਾਰੇ ਵਿਚ ਲੋਕਾਂ ਨੂੰ ਹੋਰ ਵੀ ਜ਼ਿਆਦਾ ਜਾਣਨ ਦਾ ਮੌਕਾ ਮਿਲਿਆ। ਅਫਰੀਦੀ ਤੋਂ ਪੁੱਛਿਆ ਗਿਆ ਕਿ ਤੁਸੀਂ ਕਿਸ ਕ੍ਰਿਕਟਰ ਨੂੰ ਆਪਣਾ ਆਦਰਸ਼ ਮੰਨਦੇ ਹੋ। ਇਸ 'ਤੇ ਅਫਰੀਦੀ ਨੇ ਇਮਰਾਨ ਖਾਨ ਦਾ ਨਾਂ ਲਿਆ। ਇਸ ਤੋਂ ਅਫਰੀਦੀ ਨੇ ਟਾਮ ਕਰੂਜ਼ ਦੇ ਨਾਲ ਫਿਲਮ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ। ਅਫਰੀਦੀ ਨੇ ਕਿਹਾ ਕਿ ਜੇਕਰ ਮੇਰੇ 'ਤੇ ਫਿਲਮ ਬਣਦੀ ਹੈ ਤਾਂ ਮੈਂ ਮੁੱਖ ਕਿਰਦਾਰ ਦੇ ਰੂਪ 'ਚ ਟਾਮ ਕਰੂਜ਼ ਨੂੰ ਲੈਣਾ ਚਾਹੁੰਗਾ।

PunjabKesari

ਅਫਰੀਦੀ ਦੇ ਭਾਰਤੀ ਖਿਡਾਰੀਆਂ ਨਾਲ ਵੀ ਚੰਗੇ ਰਿਸ਼ਤੇ ਰਹੇ ਹਨ। ਭਾਰਤ ਵਿਚ ਵੀ ਅਫਰੀਦੀ ਦੇ ਕਈ ਪ੍ਰਸ਼ੰਸਕ ਹਨ ਜਿਨ੍ਹਾਂ ਨੂੰ ਉਸਦੀ ਬੱਲੇਬਾਜ਼ੀ ਦੇਖਣੀ ਚੰਗੀ ਲਗਦੀ ਹੈ। ਅਫਰੀਦੀ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਭਾਰਤ ਵਿਚ ਵੀ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ। ਇਸ ਤੋਂ ਬਾਅਦ ਅਫਰੀਦੀ ਨੇ ਵਿਰਾਟ ਕੋਹਲੀ, ਜੋ ਰੂਟ, ਕੇਨ ਵਿਲੀਅਮਸਨ ਅਤੇ ਸਟੀਵ ਸਮਿਥ ਨੂੰ ਅੱਜ ਦੇ ਦੌਰ ਦੇ ਮਹਾਨ ਖਿਡਾਰੀ ਦੱਸਿਆ ਹੈ। ਕੋਈ ਇਕ ਭਾਰਤੀ ਖਿਡਾਰੀ ਜੋ ਚੰਗਾ ਦੋਸਤ ਹੈ ਪੁੱਛਣ 'ਤੇ ਅਫਰੀਦੀ ਨੇ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਜ਼ਹੀਰ ਖਾਨ ਦਾ ਨਾਂ ਲਿਆ।


Related News