ਸਟੇਡੀਅਮ ''ਚ ਅਫਰੀਦੀ ਨੂੰ ਦੇਖ ਕ੍ਰੇਜ਼ੀ ਹੋਏ ਫੈਨਜ਼, ਉੱਚੀ-ਉੱਚੀ ਕਹਿਣ ਲੱਗੇ ''ਬੂਮ-ਬੂਮ''

Saturday, Sep 16, 2017 - 07:44 PM (IST)

ਨਵੀਂ ਦਿੱਲੀ—ਪਾਕਿਸਤਾਨ ਨੇ ਚੈਂਪੀਅਨ ਟਰਾਫੀ ਤੋਂ ਬਾਅਦ ਇੰਡੀਪੇਂਡੇਂਸ ਕੱਪ 'ਤੇ ਵੀ ਕਬਜ਼ਾ ਕਰ ਲਿਆ ਹੈ। ਪਾਕਿ ਟੀਮ ਨੇ ਸ਼ੁੱਕਰਵਾਰ ਰਾਤ ਖੇਡੇ ਗਏ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ ਨੂੰ ਉਸ ਨੇ 33 ਦੌੜਾਂ ਨਾਲ ਜਿੱਤ ਲਿਆ। ਖਾਸ ਗੱਲ ਤਾਂ ਇਹ ਰਹੀ ਕਿ ਜਦੋਂ ਇਸ ਮੈਚ ਨੂੰ ਦੇਖਣ ਲਈ ਪਾਕਿਸਤਾਨ ਦੇ ਸਾਬਕਾ ਵਿਸਫੋਟਕ ਬੱਲੇਬਾਜ਼ ਸ਼ਾਹਿਦ ਅਫਰੀਦੀ ਵੀ ਸਟੇਡੀਅਮ ਪਹੁੰਚੇ।
ਸ਼ਾਹਿਦ ਅਫਰੀਦੀ ਨੂੰ ਦੇਖ ਕੇ ਕ੍ਰਿਕਟ ਪ੍ਰਸ਼ੰਸਕ ਬਹੁਤ ਖੁਸ਼ ਹੋਏ। ਪੂਰੇ ਮੈਚ ਦੌਰਾਨ ਸਟੇਡੀਅਮ 'ਚ ਬੈਠੇ ਲੋਕ ਪਾਕਿਸਤਾਨੀ ਟੀਮ ਦੇ ਨਾਲ-ਨਾਲ ਅਫਰੀਦੀ ਨੂੰ ਵੀ ਚੀਅਰ ਕਰਦੇ ਰਹੇ। ਉਨ੍ਹਾਂ ਦੇ ਲਈ ਕ੍ਰੇਜ਼ੀ ਫੈਨਜ 'ਬੂਮ-ਬੂਮ' ਅਫਰੀਦੀ ਬੋਲ ਰਹੇ ਸਨ। ਫੈਨਸ ਦੀ ਦੀਵਾਨਗੀ ਨੂੰ ਦੇਖ ਕੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਅਫਰੀਦੀ ਨੂੰ ਲੇਪ ਆਫ ਆਨਰ ਦਿੰਦੇ ਹੋਏ ਸਟੇਡੀਅਮ ਦਾ ਰਾਊਂਡ ਲਗਾਉਣ ਲਈ ਕਿਹਾ

ਜਿਸ ਤੋਂ ਬਾਅਦ ਅਫਰੀਦੀ ਨੇ ਆਟੋ 'ਚ ਸਵਾਰ ਹੋ ਕੇ ਗਰਾਊਂਡ ਦਾ ਚੱਕਰ ਲਗਾਇਆ ਅਤੇ 'ਲੇਪ ਆਫ ਆਨਰ' ਲਿਆ।ਦੱਸ ਦਈਏ ਕਿ ਮੈਚ 'ਚ ਪਹਿਲਾਂ ਬੱਲੇਬਾਜ਼ ਕਰਦੇ ਹੋਏ ਪਾਕਿਸਤਾਨ ਨੇ 183 ਦੌੜਾਂ ਬਣਾਈਆਂ ਸਨ, ਜਵਾਬ 'ਚ ਟੀਚੇ ਦਾ ਪਿੱਛਾ ਕਰਦੇ ਹੋਏ ਵਰਲਡ ਇਲੈਵਨ ਦੀ ਟੀਮ 20 ਓਵਰਾਂ 'ਚ 150 ਦੌੜਾਂ ਹੀ ਬਣਾ ਸਕੀ।


Related News