ਅਫਰੀਕੀ ਆਲਰਾਊਂਡਰ ਜੋਹਾਨ ਬੋਥਾ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਲਿਆ ਸੰਨਿਆਸ

01/24/2019 1:21:11 PM

ਹੋਬਾਰਟ : ਦੱਖਣੀ ਅਫਰੀਕਾ ਦੇ ਸਾਬਕਾ ਆਲਰਾਊਂਡਰ ਜੋਹਾਨ ਬੋਥਾ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਬੋਥਾ ਦੀ ਆਸਟਰੇਲੀਆਈ ਟੀ-20 ਲੀਗ ਟੀਮ ਹੋਬਾਰਟ ਹਰੀਕੇਂਸ ਨੇ ਬੁੱਧਵਾਰ ਦੀ ਰਾਤ ਇਸ ਦਾ ਐਲਾਨ ਕੀਤਾ। ਇਸ ਵਿਚ ਕਿਹਾ ਗਿਆ ਕਿ ਬੋਥਾ ਨੇ ਸਰੀਰਕ ਥਕਾਨ ਦਾ ਹਵਾਲਾ ਦਿੰਦਿਆਂ ਇਹ ਫੈਸਲਾ ਲਿਆ ਹੈ। 36 ਸਾਲਾ ਬੋਥਾ ਨੇ 2016 ਵਿਚ ਆਸਟਰੇਲੀਆ ਦੀ ਨਾਗਰਿਕਤਾ ਲਈ ਸੀ। ਉਹ ਬੁੱਧਵਾਰ ਨੂੰ ਸਿਡਨੀ ਸਿਕਸਰਸ ਤੋਂ 9 ਵਿਕਟਾਂ ਨਾਲ ਮਿਲੀ ਹਾਰ ਵਿਚ ਕੋਈ ਵਿਕਟ ਨਹੀਂ ਲੈ ਸਕੇ। ਦੱਖਣੀ ਅਫਰੀਕਾ ਲਈ ਬੋਥਾ 2005 ਤੋਂ 2012 ਤੱਕ 5 ਟੈਸਟ, 78 ਵਨ ਡੇ ਅਤੇ 40 ਟੀ-20 ਮੈਚ ਖੇਡ ਚੁੱਕੇ ਹਨ।

PunjabKesari


Related News