ਮਸ਼ਹੂਰ ਕ੍ਰਿਕਟਰ ਦੇ ਘਰ ਪਸਰਿਆ ਮਾਤਮ, 2 ਸਾਲਾਂ ਧੀ ਦਾ ਦੇਹਾਂਤ
Saturday, Mar 15, 2025 - 04:22 PM (IST)

ਸਪੋਰਟਸ ਡੈਸਕ- ਕ੍ਰਿਕਟ ਜਗਤ ਵਿੱਚ ਸੋਗ ਪਸਰ ਗਿਆ ਹੈ, ਅਫਗਾਨਿਸਤਾਨ ਦੇ ਕ੍ਰਿਕਟਰ ਹਜ਼ਰਤਉੱਲਾ ਜ਼ਜ਼ਈ ਦੀ ਧੀ ਦਾ ਦੇਹਾਂਤ ਹੋ ਗਿਆ ਹੈ। ਇਹ ਘਟਨਾ ਪਿਛਲੇ ਵੀਰਵਾਰ ਨੂੰ ਵਾਪਰੀ ਸੀ, ਛੋਟੀ ਬੱਚੀ ਦੀ ਮੌਤ ਦੀ ਜਾਣਕਾਰੀ ਇੱਕ ਹੋਰ ਅਫਗਾਨ ਕ੍ਰਿਕਟਰ ਕਰੀਮ ਜੰਨਤ ਨੇ ਦਿੱਤੀ ਸੀ, ਜੋ ਹਜ਼ਰਤਉੱਲਾ ਜ਼ਜ਼ਈ ਦਾ ਚੰਗਾ ਦੋਸਤ ਵੀ ਹੈ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਜਜ਼ਈ ਦੀ ਧੀ ਸਿਰਫ਼ 2 ਸਾਲ ਦੀ ਸੀ। ਕਰੀਮ ਜੰਨਤ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ, ਜਿਸ ਤੋਂ ਬਾਅਦ ਕ੍ਰਿਕਟ ਜਗਤ ਦੇ ਲੋਕ ਅਤੇ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਸੰਵੇਦਨਾ ਪ੍ਰਗਟ ਕਰ ਰਹੇ ਹਨ।
ਇਹ ਵੀ ਪੜ੍ਹੋ- ਸੰਜੂ ਸੈਮਸਨ ਦੀ ਫਿਟਨੈੱਸ 'ਤੇ ਆਇਆ ਅਪਡੇਟ, ਇਸ ਭਾਰਤੀ ਖਿਡਾਰੀ ਨੂੰ ਮਿਲ ਸਕਦੈ ਵੱਡਾ ਮੌਕਾ
ਅਫਗਾਨਿਸਤਾਨ ਟੀਮ ਦੇ ਤੇਜ਼ ਗੇਂਦਬਾਜ਼ ਕਰੀਮ ਜੰਨਤ ਨੇ ਕਿਹਾ, "ਮੈਨੂੰ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮੇਰੇ ਕਰੀਬੀ ਦੋਸਤ ਅਤੇ ਹਜ਼ਰਤਉੱਲਾ ਜ਼ਜ਼ਈ ਵਰਗੇ ਭਰਾ ਦੀ ਧੀ ਇਸ ਦੁਨੀਆਂ ਤੋਂ ਚਲੀ ਗਈ ਹੈ। ਜ਼ਜ਼ਈ ਅਤੇ ਉਸਦੇ ਪਰਿਵਾਰ ਬਾਰੇ ਸੋਚ ਕੇ ਮੇਰਾ ਦਿਲ ਦੁਖੀ ਹੈ, ਮੈਨੂੰ ਉਮੀਦ ਹੈ ਕਿ ਇਸ ਮੁਸ਼ਕਲ ਸਮੇਂ ਵਿੱਚ ਪ੍ਰਮਾਤਮਾ ਉਨ੍ਹਾਂ ਦੇ ਨਾਲ ਹੋਵੇਗਾ।"
ਇਹ ਵੀ ਪੜ੍ਹੋ- Airtel ਦਾ 84 ਦਿਨ ਵਾਲਾ ਸਸਤਾ ਪਲਾਨ, ਮੁਫਤ ਕਾਲਿੰਗ ਤੇ ਪਲਾਨ ਦੀ ਟੈਨਸ਼ਨ ਹੋਈ ਖਤਮ
ਹਜ਼ਰਤਉੱਲਾ ਜ਼ਜ਼ਈ ਦੇ ਨਾਂ ਇੱਕ ਵੱਡਾ ਟੀ-20 ਰਿਕਾਰਡ
ਤੁਹਾਨੂੰ ਦੱਸ ਦੇਈਏ ਕਿ ਹਜ਼ਰਤਉੱਲਾ ਜ਼ਜ਼ਈ ਨੂੰ ਚੈਂਪੀਅਨਜ਼ ਟਰਾਫੀ 2025 ਲਈ ਅਫਗਾਨਿਸਤਾਨ ਟੀਮ ਵਿੱਚ ਜਗ੍ਹਾ ਨਹੀਂ ਮਿਲੀ। ਉਨ੍ਹਾਂ ਨੇ 2016 ਵਿੱਚ ਯੂਏਈ ਵਿਰੁੱਧ ਇੱਕ ਵਨਡੇ ਮੈਚ ਖੇਡ ਕੇ ਆਪਣਾ ਅੰਤਰਰਾਸ਼ਟਰੀ ਕ੍ਰਿਕਟ ਡੈਬਿਊ ਕੀਤਾ। ਹੁਣ ਤੱਕ ਉਹ 16 ਵਨਡੇ ਅਤੇ 45 ਟੀ-20 ਮੈਚਾਂ ਵਿੱਚ ਅਫਗਾਨ ਟੀਮ ਦੀ ਨੁਮਾਇੰਦਗੀ ਕਰ ਚੁੱਕਾ ਹੈ। ਜ਼ਜ਼ਈ ਟੀ-20 ਕ੍ਰਿਕਟ ਇਤਿਹਾਸ ਵਿੱਚ ਦੂਜੇ ਸਭ ਤੋਂ ਵੱਧ ਵਿਅਕਤੀਗਤ ਸਕੋਰਰ ਹਨ। ਉਨ੍ਹਾਂ ਨੇ ਆਇਰਲੈਂਡ ਵਿਰੁੱਧ 62 ਗੇਂਦਾਂ ਵਿੱਚ 162 ਦੌੜਾਂ ਦੀ ਪਾਰੀ ਖੇਡੀ।
ਇਹ ਵੀ ਪੜ੍ਹੋ- 'ਸਿਕੰਦਰ' ਦੀ ਰਿਲੀਜ਼ ਤੋਂ ਪਹਿਲਾਂ ਬਦਲੀ ਸਲਮਾਨ ਦੀ ਲੁੱਕ
ਹਜ਼ਰਤਉੱਲਾ ਜ਼ਜ਼ਈ ਦੀ ਗੱਲ ਕਰੀਏ ਤਾਂ ਹੁਣ ਤੱਕ ਉਨ੍ਹਾਂ ਨੇ 16 ਵਨਡੇ ਮੈਚਾਂ ਵਿੱਚ 361 ਦੌੜਾਂ ਬਣਾਈਆਂ ਹਨ, ਦੂਜੇ ਪਾਸੇ ਉਨ੍ਹਾਂ ਨੇ 45 ਟੀ-20 ਮੈਚਾਂ ਵਿੱਚ 1,160 ਦੌੜਾਂ ਬਣਾਈਆਂ ਹਨ। ਸਾਲ 2025 ਵਿੱਚ ਹੁਣ ਤੱਕ, ਉਨ੍ਹਾਂ ਨੇ ਅਫਗਾਨ ਟੀਮ ਲਈ ਇੱਕ ਵੀ ਮੈਚ ਨਹੀਂ ਖੇਡਿਆ ਹੈ। ਉਨ੍ਹਾਂ ਨੂੰ ਆਖਰੀ ਵਾਰ ਦਸੰਬਰ 2024 ਵਿੱਚ ਜ਼ਿੰਬਾਬਵੇ ਖਿਲਾਫ ਮੈਚ ਖੇਡਦੇ ਦੇਖਿਆ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ 20 ਦੌੜਾਂ ਬਣਾਈਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8