ਅਫਗਾਨਿਸਤਾਨ ਨੇ ਸਟੁਅਰਟ ਲਾ ਨੂੰ ਬੰਗਲਾਦੇਸ਼ ਦੌਰੇ ਲਈ ਨਿਯੁਕਤ ਕੀਤਾ ਅੰਤਰਿਮ ਮੁੱਖ ਕੋਚ

Sunday, Feb 20, 2022 - 12:41 PM (IST)

ਅਫਗਾਨਿਸਤਾਨ ਨੇ ਸਟੁਅਰਟ ਲਾ ਨੂੰ ਬੰਗਲਾਦੇਸ਼ ਦੌਰੇ ਲਈ ਨਿਯੁਕਤ ਕੀਤਾ ਅੰਤਰਿਮ ਮੁੱਖ ਕੋਚ

ਕਾਬੁਲ- ਅਫਗਾਨਿਸਤਾਨ ਨੇ ਬੰਗਲਾਦੇਸ਼ ਦੇ ਖ਼ਿਲਾਫ਼ ਸੀਮਿਤ ਓਵਰਾਂ ਦੀ ਸੀਰੀਜ਼ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਸਟੁਅਰਟ ਲਾ ਨੂੰ ਸ਼ਨੀਵਾਰ ਨੂੰ ਅੰਤਰਿਮ ਕੋਚ ਨਿਯੁਕਤ ਕੀਤਾ। ਲਾ ਦੱਖਣੀ ਅਫਰੀਕਾ ਦੇ ਲਾਂਸ ਕਲੂਸਨਰ ਦਾ ਸਥਾਨ ਲੈਣਗੇ ਜਿਨ੍ਹਾਂ ਨੇ ਪਿਛਲੇ ਸਾਲ ਸਤੰਬਰ 'ਚ ਆਪਣੇ ਕਰਾਰ ਦਾ ਨਵੀਨੀਕਰਨ ਨਹੀਂ ਕਰਨ ਦਾ ਫ਼ੈਸਲਾ ਕੀਤਾ ਸੀ।

ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਬਿਆਨ 'ਚ ਕਿਹਾ, 'ਆਸਟਰੇਲੀਆ ਦੇ ਮ੍ਰਧਕ੍ਰਮ ਦੇ ਸਾਬਕਾ ਬੱਲੇਬਾਜ਼ ਸਟੁਅਰਟ ਗ੍ਰਾਂਟ ਲਾ ਨੂੰ ਬੰਗਲਾਦੇਸ਼ ਸੀਰੀਜ਼ ਦੇ ਲਈ ਸਾਡੀ ਰਾਸ਼ਟਰੀ ਪੁਰਸ਼ ਕ੍ਰਿਕਟ ਟੀਮ ਦਾ ਅੰਤਰਿਮ ਕੋਚ ਨਿਯੁਕਤ ਕੀਤਾ ਗਿਆ ਹੈ।' ਇਸ 'ਚ ਕਿਹਾ ਗਿਆ ਹੈ, 'ਉਹ ਪਹਿਲਾਂ ਹੀ ਬੰਗਲਾਦੇਸ਼ ਪੁੱਜ ਚੁੱਕੇ ਹਨ ਤੇ ਆਗਾਮੀ ਵਨ-ਡੇ ਤੇ ਟੀ-20 ਸੀਰੀਜ਼ ਦੇ ਦੌਰਾਨ ਅੰਤਰਿਮ ਮੁੱਖ ਕੋਚ ਦੀ ਭੂਮਿਕਾ ਨਿਭਾਉਣਗੇ।


author

Tarsem Singh

Content Editor

Related News