ਅਦਿੱਤੀ ਨੇ ਕੀਤਾ ਕੱਟ ਹਾਸਲ, ਦੀਕਸ਼ਾ ਬਾਹਰ

Sunday, Jul 14, 2024 - 10:40 AM (IST)

ਅਦਿੱਤੀ ਨੇ ਕੀਤਾ ਕੱਟ ਹਾਸਲ, ਦੀਕਸ਼ਾ ਬਾਹਰ

ਐਵੀਅਨ ਲੇ ਬੇਂਸ–ਭਾਰਤੀ ਓਲੰਪਿਕ ਦਲ ਦੀ ਮਹਿਲਾ ਗੋਲਫਰ ਅਦਿੱਤੀ ਅਸ਼ੋਕ ਨੇ ਇੱਥੇ ਅਮੁੰਡੀ ਐਵੀਅਨ ਚੈਂਪੀਅਨਸ਼ਿਪ ਵਿਚ ਕੱਟ ਹਾਸਲ ਕਰ ਲਿਆ ਹੈ ਜਦਕਿ ਹਮਵਤਨ ਦੀਕਸ਼ਾ ਡਾਗਰ ਨੇ ਡਾਕਟਰੀ ਆਧਾਰ ’ਤੇ ਦੂਜੇ ਦੌਰ ਵਿਚੋਂ ਹਟਣ ਦਾ ਫੈਸਲਾ ਕੀਤਾ। ਖਰਾਬ ਮੌਸਮ ਵਿਚ ਬਿਜਲੀ ਚਮਕਣ ਕਾਰਨ ਦਿਨ ਦੀ ਖੇਡ ਮੁਅੱਤਲ ਕਰ ਦਿੱਤੀ ਗਈ ਹੈ।

ਅਦਿੱਤੀ ਨੇ ਪਹਿਲੇ ਦੌਰ ਵਿਚ 71 ਦਾ ਕਾਰਡ ਖੇਡਿਆ ਸੀ ਤੇ ਉਹ ਦੂਜੇ ਦੌਰ ਵਿਚ ਇਕ ਅੰਡਰ-70 ਦੇ ਕਾਰਡ ਨਾਲ 36 ਹੋਲ ਵਿਚ ਇਕ ਅੰਡਰ ’ਤੇ ਬਣੀ ਹੋਈ ਸੀ।


author

Aarti dhillon

Content Editor

Related News