ਅਦਿਤੀ ਅਸ਼ੋਕ ਐੱਲ. ਪੀ. ਜੀ. ਏ ਕਲਾਸਿਕ 'ਚ ਸੰਯੁਕਤ 33ਵੇਂ ਸਥਾਨ 'ਤੇ
Friday, Jun 14, 2019 - 04:25 PM (IST)

ਸਪੋਰਟਸ ਡੈਸਕ—ਅਦਿਤੀ ਅਸ਼ੋਕ ਨੇ ਮੀਜਰ ਐੱਲ. ਪੀ. ਜੀ. ਏ ਕਲਾਸਿਕ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਇਕ ਅੰਡਰ 71 ਦਾ ਕਾਰਡ ਖੇਡਿਆ ਅਤੇ ਉਹ ਸੰਯੂਕਤ 33ਵੇਂ ਸਥਾਨ 'ਤੇ ਹੈ। ਅਦਿਤੀ ਨੇ ਇਕ ਬਰਡੀ, ਇਕ ਈਗਲ ਤੇ ਦੋ ਬੋਗੀ ਕੀਤੀ। ਇਹ ਸਾਰੇ 14ਵੇਂ ਤੋਂ ਲੈ ਕੇ 18ਵੇਂ ਹੋਲ ਤੱਕ ਬਣੀ। ਬਾਕੀ ਹੋਲ 'ਚ ਉਨ੍ਹਾਂ ਨੇ ਪਾਰ ਸਕੋਰ ਬਣਾਇਆ। ਇਹ ਹਫ਼ਤੇ ਅਦਿਤੀ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਸਤਰ 'ਚ ਐੱਲ. ਪੀ. ਜੀ. ਏ. 'ਚ ਉਨ੍ਹਾਂ ਨੇ 11 ਟੂਰਨਾਮੈਂਟ 'ਚੋਂ ਸਿਰਫ ਚਾਰ 'ਚ ਕਟ 'ਚ ਜਗ੍ਹਾ ਬਣਾਈ।