ਜਬਰ-ਜ਼ਨਾਹ ਦੇ ਦੋਸ਼ੀ ਵਰੁਣ ਨੇ ਐੱਫ. ਆਈ. ਐੱਚ. ਪ੍ਰੋ ਲੀਗ ’ਚੋਂ ਨਾਂ ਲਿਆ ਵਾਪਸ

Friday, Feb 09, 2024 - 11:16 AM (IST)

ਨਵੀਂ ਦਿੱਲੀ- ਪੋਸਕੋ ਕਾਨੂੰਨ ਤਹਿਤ ਜਬਰ-ਜ਼ਨਾਹ ਦੇ ਦੋਸ਼ੀ ਅਤੇ ਅਰਜੁਨ ਪੁਰਸਕਾਰ ਜੇਤੂ ਭਾਰਤੀ ਹਾਕੀ ਖਿਡਾਰੀ ਵਰੁਣ ਕੁਮਾਰ ਨੇ ਇਸ ਨੂੰ ‘ਪੈਸੇ ਠੱਗਣ ਦਾ ਮਿੱਥਿਆ ਯਤਨ’ ਕਰਾਰ ਦਿੰਦੇ ਹੋਏ ਆਪਣੇ ’ਤੇ ਲਗਾਏ ਗਏ ਦੋਸ਼ਾਂ ਖਿਲਾਫ ਕਾਨੂੰਨੀ ਬਦਲ ਭਾਲਣ ਲਈ ਭੁਵਨੇਸ਼ਵਰ ’ਚ ਐੱਫ. ਆਈ. ਐੱਚ. ਪ੍ਰੋ ਲੀਗ ’ਚੋਂ ਨਾਂ ਵਾਪਸ ਲੈ ਲਿਆ ਹੈ।
ਹਾਕੀ ਇੰਡੀਆ ਨੇ ਇਸ 28 ਸਾਲਾ ਖਿਡਾਰੀ ਨੂੰ ਤੁਰੰਤ ਛੁੱਟੀ ਦੇ ਦਿੱਤੀ ਹੈ ਕਿਉਂਕਿ ਵਰੁਣ ਨੇ ਕਿਹਾ ਸੀ ਕਿ ਇਸ ਘਟਨਾ ਨਾਲ ਉਸ ਦੀ ਮਾਨਸਿਕ ਅਤੇ ਸਰੀਰਕ ਸਿਹਤ ’ਤੇ ਪ੍ਰਭਾਵ ਪੈ ਰਿਹਾ ਹੈ। ਇਕ ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਹ ਨਾਬਾਲਿਗ ਸੀ, ਉਦੋਂ ਵਰੁਣ ਨੇ ਕਈ ਵਾਰ ਉਸ ਦਾ ਸੈਕਸ ਸੋਸ਼ਨ ਕੀਤਾ। ਇਸ ਤੋਂ ਬਾਅਦ ਬੈਂਗਲੁਰੂ ਪੁਲਸ ਨੇ ਇਸ ਹਾਕੀ ਖਿਡਾਰੀ ਖਿਲਾਫ ਮਾਮਲਾ ਦਰਜ ਕੀਤਾ ਹੈ।


Aarti dhillon

Content Editor

Related News