India A vs Pakistan A Final : ਭਾਰਤ-ਪਾਕਿਸਤਾਨ ਦੇ ਵਿਚਾਲੇ ਸ਼ੁਰੂ ਹੋਇਆ ਮੁਕਾਬਲਾ, ਯਸ਼ ਢੁਲ ਨੇ ਜਿੱਤਿਆ ਟਾਸ

07/23/2023 2:13:34 PM

ਸਪੋਰਟਸ ਡੈਸਕ- ਐਮਰਜਿੰਗ ਏਸ਼ੀਆ ਕੱਪ ਟੂਰਨਾਮੈਂਟ 2023 ਦੇ ਫਾਈਨਲ ਮੈਚ 'ਚ ਭਾਰਤ-ਏ ਨੇ ਪਾਕਿਸਤਾਨ-ਏ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਯਸ਼ ਢੁਲ ਦੀ ਅਗਵਾਈ 'ਚ ਭਾਰਤ ਦਾ ਪਲੜਾ ਭਾਰਾ ਨਜ਼ਰ ਆ ਰਿਹਾ ਹੈ ਕਿਉਂਕਿ ਭਾਰਤ ਨੇ ਲੀਗ ਮੈਚ 'ਚ ਪਾਕਿਸਤਾਨ ਨੂੰ ਆਸਾਨੀ ਨਾਲ ਹਰਾ ਦਿੱਤਾ। ਭਾਰਤ ਨੇ ਸੈਮੀਫਾਈਨਲ 'ਚ ਬੰਗਲਾਦੇਸ਼ ਨੂੰ 51 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਭਾਰਤੀ ਸਪਿਨਰ ਨਿਸ਼ਾਂਤ ਸਿੰਧੂ (5/20) ਅਤੇ ਮਾਨਵ ਸੁਥਾਰ (3/32) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦਕਿ ਯਸ਼ ਢੁਲ ਨੇ 66 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ- Cricket World cup : ਅਹਿਮਦਾਬਾਦ 'ਚ ਭਾਰਤ-ਪਾਕਿ ਮੈਚ ਦੇ ਲਈ ਹਸਪਤਾਲ ਦੇ ਬੈੱਡ ਵੀ ਹੋ ਰਹੇ ਨੇ ਬੁੱਕ

ਇੱਥੇ ਦੇਖੋ ਲਾਈਵ :
ਟੀਵੀ 'ਤੇ: ਸਟਾਰ ਸਪੋਰਟਸ ਨੈੱਟਵਰਕ
ਲਾਈਵ ਸਟ੍ਰੀਮ: ਫੈਨਕੋਡ 'ਤੇ

ਇਹ ਵੀ ਪੜ੍ਹੋ-ਸੂਰਿਆਕੁਮਾਰ ਯਾਦਵ ਹੋ ਸਕਦੇ ਹਨ ਟੀਮ ਇੰਡੀਆ ਦੇ ਨਵੇਂ ਟੀ-20 ਕਪਤਾਨ, ਜਲਦ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ : ਬੀ ਸਾਈ ਸੁਦਰਸ਼ਨ, ਅਭਿਸ਼ੇਕ ਸ਼ਰਮਾ, ਨਿਕਿਨ ਜੋਸ, ਯਸ਼ ਢੁਲ (ਕਪਤਾਨ), ਰਿਆਨ ਪਰਾਗ, ਨਿਸ਼ਾਂਤ ਸਿੰਧੂ, ਧਰੁਵ ਜੁਰੇਲ (ਵਿਕਟਕੀਪਰ), ਮਾਨਵ ਸੁਥਾਰ, ਯੁਵਰਾਜ ਸਿੰਘ ਡੋਡੀਆ, ਹਰਸ਼ਿਤ ਰਾਣਾ, ਰਾਜਵਰਧਨ ਹੰਗਰਗੇਕਰ।
ਪਾਕਿਸਤਾਨ : ਸਈਮ ਅਯੂਬ, ਸਾਹਿਬਜ਼ਾਦਾ ਫਰਹਾਨ, ਓਮੈਰ ਯੂਸੁਫ, ਤਾਇਬ ਤਾਹਿਰ, ਕਾਸਿਮ ਅਕਰਮ, ਮੁਹੰਮਦ ਹੈਰਿਸ (ਕਪਤਾਨ, ਵਿਕਟਕੀਪਰ), ਮੁਬਾਸਿਰ ਖਾਨ, ਮਹਿਰਾਨ ਮੁਮਤਾਜ਼, ਮੁਹੰਮਦ ਵਸੀਮ, ਅਰਸ਼ਦ ਇਕਬਾਲ, ਸੂਫੀਆਨ ਮੁਕੀਮ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News