ਵਰਮਾ ਨੂੰ ਚਾਂਦੀ ਅਤੇ ਕਾਂਸੀ, ਦੀਪਿਕਾ ਵੀ ਦੋ ਤਮਗਿਆਂ ਦੀ ਦੌੜ ''ਚ
Sunday, Jun 24, 2018 - 02:36 PM (IST)

ਸਾਲਟ ਲੇਕ ਸਿਟੀ— ਭਾਰਤੀ ਤੀਰਅੰਦਾਜ਼ ਅਭਿਸ਼ੇਕ ਵਰਮਾ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਕੰਪਾਊਂਡ ਵਰਗ 'ਚ ਨਿੱਜੀ ਮਕਾਬਲੇ 'ਚ ਚਾਂਦੀ ਅਤੇ ਮਿਕਸਡ ਟੀਮ 'ਚ ਕਾਂਸੀ ਤਮਗਾ ਜਿੱਤਿਆ। ਵਰਮਾ ਸੈਮੀਫਾਈਨਲ ਦੀ ਆਪਣੀ ਚੰਗੀ ਫਾਰਮ ਨੂੰ ਫਾਈਨਲ 'ਚ ਬਰਕਰਾਰ ਨਹੀਂ ਰਖ ਸਕੇ ਅਤੇ ਡੈਨਮਾਰਕ ਦੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਟੀਫਨ ਹੇਨਸਨ ਤੋਂ ਇਕਪਾਸੜ ਮੁਕਾਬਲੇ 'ਚ 123-140 ਨਾਲ ਹਾਰ ਗਏ।
ਇਸ ਤੋਂ ਪਹਿਲਾਂ ਵਰਮਾ ਨੇ ਜਿਓਤੀ ਸੁਰੇਖਾ ਵੇਨਾਮ ਦੇ ਨਾਲ ਮਿਲ ਕੇ ਅਮਰੀਕੀ ਜੋੜੀ ਨੂੰ 147-140 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ ਸੀ। ਭਾਰਤ ਰਿਕਰਵ ਵਰਗ 'ਚ ਵੀ ਦੋ ਤਮਗੇ ਜਿੱਤਣ ਦੇ ਕਰੀਬ ਹੈ। ਇਸ 'ਚੋਂ ਇਕ ਤਮਗਾ ਦੀਪਿਕਾ ਕੁਮਾਰੀ ਨੇ ਪੱਕਾ ਕੀਤਾ ਹੈ ਜੋ 2013 ਦੇ ਬਾਅਦ ਪਹਿਲੀ ਵਾਰ ਕਿਸੇ ਨਿੱਜੀ ਵਰਗ ਦੇ ਫਾਈਨਲ 'ਚ ਪਹੁੰਚੀ ਹੈ। ਇਸ ਤੋਂ ਇਲਾਵਾ ਦੀਪਿਕਾ ਰਿਕਰਵ ਦੇ ਮਿਕਸਡ ਵਰਗ 'ਚ ਅਤਨੂ ਦਾਸ ਦੇ ਨਾਲ ਮਿਲ ਕੇ ਕਾਂਸੀ ਤਮਗੇ ਦੇ ਪਲੇਆਫ 'ਚ ਚੀਨੀ ਤਾਈਪੈ ਦੀ ਟੀਮ ਨਾਲ ਭਿੜੇਗੀ।