10 ਮਹੀਨੇ ਪਹਿਲਾਂ ਹੀ ਤੁਲਨਾ ਵਿਚ ਹੁਣ ਬਿਹਤਰ ਸਥਿਤੀ ''ਚ ਹੈ ਟੀਮ : ਫਿੰਚ
Tuesday, May 28, 2019 - 12:53 PM (IST)

ਸਾਊਥੰਪਟਨ : ਆਸਟਰੇਲੀਆਈ ਕਪਤਾਨ ਐਰੋਨ ਫਿੰਚ ਦਾ ਮੰਨਣਾ ਹੈ ਕਿ ਪਿਛਲੇ ਸਾਲ ਦੀ ਅਸਫਲਤਾ ਅਤੇ ਗੇਂਦ ਨਾਲ ਛੇੜਛਾੜ ਮਾਮਲੇ ਨੂੰ ਭੁਲਾ ਕੇ ਟੀਮ ਹੁਣ 10 ਮਹੀਨੇ ਪਹਿਲਾਂ ਦੀ ਤੁਲਨਾ ਵਿਚ ਬਿਹਤਰ ਸਥਿਤੀ ਵਿਚ ਹੈ। ਆਸਟਰੇਲੀਆਈ ਟੀਮ ਦੀ ਵਿਸ਼ਵ ਕੱਪ ਲਈ ਤਿਆਰੀ ਬਿਹਤਰੀਨ ਹੈ ਅਤੇ ਉਸਨੇ ਇੰਗਲੈਂਡ ਅਤੇ ਸ਼੍ਰੀਲੰਕਾ ਖਿਲਾਫ ਦੋਵੇਂ ਅਭਿਆਸ ਮੈਚ ਜਿੱਤੇ ਹਨ। ਫਿੰਟ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਕਿਹਾ, ''ਅਸੀਂ 10 ਮਹੀਨੇ ਪਹਿਲਾਂ ਦੀ ਤੁਲਨਾ ਵਿਚ ਬਿਹਤਰ ਸਥਿਤੀ ਵਿਚ ਹਾਂ। ਇਹ ਚੰਗੀ ਗੱਲ ਹੈ ਕਿ ਹਰ ਜਗ੍ਹਾ ਲਈ ਸਾਡੇ ਕੋਲ ਬਦਲ ਮੌਜੂਦ ਹਨ। ਪਿਛਲੇ ਸਾਲ ਆਸਟਰੇਲੀਆਈ ਕ੍ਰਿਕਟ ਬਦਤਰ ਹਾਲਾਤ ਵਿਚ ਸੀ ਜਦੋਂ ਗੇਂਦ ਨਾਲ ਛੇੜਛਾੜ ਮਾਮਲੇ ਕਾਰਨ ਸਮਿਥ ਅਤੇ ਵਾਰਨਰ 'ਤੇ ਪਾਬੰਦੀ ਲੱਗੀ ਸੀ। ਫਿੰਚ ਨੇ ਕਿਹਾ, ''ਅਸੀਂ ਇਕ ਮਈ ਤੋਂ ਨਾਲ ਖੇਡ ਰਹੇ ਹਾਂ ਅਤੇ ਆਪਣੇ ਬੇਸਿਕਸ 'ਤੇ ਪੂਰਾ ਧਿਆਨ ਦੇ ਰਹੇ ਹਾਂ।