CWC 2019 : ਫਿੰਚ ਕਾਰਨ ਜਿੱਤਿਆ ਆਸਟਰੇਲੀਆ, 1 ਸੈਕੰਡ ਰਹਿੰਦਿਆਂ ਲਿਆ ਸੀ ਵੱਡਾ ਫੈਸਲਾ

Thursday, Jun 13, 2019 - 07:12 PM (IST)

CWC 2019 : ਫਿੰਚ ਕਾਰਨ ਜਿੱਤਿਆ ਆਸਟਰੇਲੀਆ, 1 ਸੈਕੰਡ ਰਹਿੰਦਿਆਂ ਲਿਆ ਸੀ ਵੱਡਾ ਫੈਸਲਾ

ਟਾਂਟਨ— ਆਸਟਰੇਲੀਆ ਤੇ ਪਾਕਿਸਤਾਨ ਵਿਚਾਲੇ ਆਈ. ਸੀ. ਸੀ. ਵਿਸ਼ਵ ਕੱਪ ਮੁਕਾਬਲੇ ਵਿਚ ਆਸਟਰੇਲੀਆਈ ਕਪਤਾਨ ਆਰੋਨ ਫਿੰਚ ਦਾ ਇਕ ਸੈਕੰਡ ਬਾਕੀ ਰਹਿੰਦਿਆਂ ਲਿਆ ਗਿਆ ਰੈਫਰਲ ਮੈਚ ਦਾ ਟਰਨਿੰਗ ਪੁਆਇੰਟ ਬਣ ਗਿਆ। ਆਸਟਰੇਲੀਆ ਨੇ ਇਹ ਮੁਕਾਬਲਾ 41 ਦੌੜਾਂ ਨਾਲ ਜਿੱਤਿਆ ਸੀ।

PunjabKesari

ਟੀਚੇ ਦਾ ਪਿੱਛਾ ਕਰਦਿਆਂ ਪਾਕਿਸਾਤਨ ਨੇ ਆਪਣੀ 7ਵੀਂ ਵਿਕਟ ਹਸਨ ਅਲੀ ਦੇ ਰੂਪ ਵਿਚ 200 ਦੇ ਸਕੋਰ 'ਤੇ ਗੁਆ ਦਿੱਤੀ। ਇਸ ਸਮੇਂ ਮੈਦਾਨ 'ਤੇ ਉਤਰੇ ਵਹਾਬ ਰਿਆਜ਼ ਨੇ ਆਉਣ ਦੇ ਨਾਲ ਹੀ ਤਾਬਤੜੋਤ ਸ਼ਾਟਾਂ ਖੇਡਣੀਆਂ ਸ਼ੁਰੂ ਕੀਤੀਆਂ ਤੇ ਆਸਟਰੇਲੀਆ ਦੇ ਮੱਥੇ 'ਤੇ ਪਸੀਨਾ ਲਿਆ ਦਿੱਤਾ। ਉਸ ਨੇ ਕਪਤਾਨ ਸਰਫਰਾਜ਼ ਅਹਿਮਦ ਦੇ ਨਾਲ 8ਵੀਂ ਵਿਕਟ ਦੀ ਸਾਂਝੇਦਾਰੀ ਵਿਚ 64 ਦੌੜਾਂ ਜੋੜ ਦਿੱਤੀਆਂ। ਇਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਪਾਕਿਸਤਾਨ ਉਲਟਫੇਰ ਕਰ ਜਾਵੇਗਾ ਪਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਰਿਆਜ਼ ਦੀ ਵਿਕਟ ਲੈ ਕੇ ਪਾਕਿਸਾਤਨ ਦੇ ਸੰਘਰਸ਼ ਦਾ ਅੰਤ ਕਰ ਦਿੱਤਾ। ਰਾਊਂਡ ਦਿ ਵਿਕਟ ਗੇਂਦਬਾਜ਼ੀ ਕਰ ਰਹੇ ਸਟਾਰਕ ਦੀ ਉਠਦੀ ਹੋਈ ਗੇਂਦ ਰਿਆਜ਼ ਦੇ ਬੱਲੇ ਦੇ ਕੋਲੋਂ ਤੋਂ ਹੁੰਦੀ ਹੋਈ ਵਿਕਟਕੀਪਰ ਐਲਕਸ ਕੈਰੀ ਦੇ ਹੱਥਾਂ ਵਿਚ ਚਲੀ ਗਈ ਪਰ ਅੰਪਾਇਰ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਵਿਕਟਕੀਪਰ ਤੇ ਗੇਂਦਬਾਜ਼ ਵੀ ਪੂਰੀ ਤਰ੍ਹਾਂ ਤੈਅ ਨਹੀਂ ਸਨ ਪਰ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੂੰ ਲੱਗ ਰਿਹਾ ਸੀ ਕਿ ਗੇਂਦ ਨੇ ਬੱਲੇ ਦਾ ਥੋੜ੍ਹਾ ਜਿਹਾ ਕਿਨਾਰਾ ਛੂਹ ਲਿਆ ਹੈ। ਫਿੰਚ ਰੈਫਰਲ ਲੈਣ ਤੋਂ ਪਹਿਲਾਂ ਹਰ ਪਾਸੇ ਨਜ਼ਰ ਦੌੜਾ ਕੇ ਤੈਅ ਕਰ ਲੈਣਾ ਚਾਹੁੰਦਾ ਸੀ ਕਿ ਉਸਦਾ ਫੈਸਲਾ ਸਹੀ ਹੈ ਜਾਂ ਨਹੀਂ। 

PunjabKesari

ਸੈਕੰਡ ਤੇਜ਼ੀ ਨਾਲ ਭੱਜਦੇ ਜਾ ਰਹੇ ਸਨ ਤੇ ਫਿੰਚ ਨੇ ਰੈਫਲ ਲੈਣ ਲਈ ਨਿਰਧਾਰਿਤ ਸਮਾਂ ਖਤਮ ਹੋਣ ਤੋਂ ਇਕ ਸੈਕੰਡ ਪਹਿਲਾਂ ਅੰਪਾਇਰ ਵੱਲ ਰੈਫਰਲ ਲੈਣ ਦਾ ਇਸ਼ਾਰਾ ਕਰ ਦਿੱਤਾ। ਟੀ. ਵੀ. ਅੰਪਾਇਰ ਨੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਗੇਂਦ ਨੇ ਬੱਲੇ ਕੋਲੋਂ ਨਿਕਲਦੇ ਹੋਏ ਸਿਰਫ ਥੋੜ੍ਹਾ ਜਿਹਾ ਕਿਨਾਰਾ ਛੂਹਿਆ ਹੈ। ਅਲਟਰਾ ਐਜ ਤੋਂ ਇਹ ਗੱਲ ਸਾਹਮਣੇ ਆ ਗਈ ਕਿ ਗੇਂਦ ਤੇ ਬੱਲੇ ਦਾ ਸੰਪਰਕ ਹੋਇਆ ਹੈ। ਰਿਆਜ਼ ਆਊਟ ਹੋ ਗਿਆ ਤੇ ਆਸਟਰੇਲੀਆ ਨੇ ਸੁੱਖ ਦਾ ਸਾਹ ਲਿਆ। ਆਸਟਰੇਲੀਆਈ ਖਿਡਾਰੀਆਂ ਨੇ ਇਸ ਰੈਫਲ ਲਈ ਆਪਣੇ ਕਪਤਾਨ ਨੂੰ ਵਧਾਈ ਦਿੱਤੀ। ਰਿਆਜ਼ 39 ਗੇਂਦਾਂ ਵਿਚ 45 ਦੌੜਾਂ ਵਿਚ 2 ਚੌਕੇ ਤੇ 3 ਛੱਕੇ ਲਾਏ ਚੁੱਕਾ ਸੀ। ਆਸਟਰੇਲੀਆ ਦੇ ਰਸਤੇ ਦਾ ਸਭ ਤੋਂ ਵੱਡਾ ਖਟਰਾ ਹਟ ਚੁੱਕਾ ਸੀ। ਰਿਆਜ ਦੀ ਵਿਕਟ ਡਿੱਗਣ ਦੀਆਂ ਦੋ ਦੌੜਾਂ ਬਾਅਦ ਹੀ ਪਾਕਿਸਤਾਨ ਦੀ ਪਾਰੀ ਸਿਮਟ ਗਈ ਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।


Related News