ਖੇਡ ਦੇ ਮੈਦਾਨ 'ਤੇ ਵਾਪਰਿਆ ਦਰਦਨਾਕ ਹਾਦਸਾ, ਧਾਕੜ ਕ੍ਰਿਕਟਰ 'ਤੇ ਡਿੱਗੀ ਆਸਮਾਨੀ ਬਿਜਲੀ, ਹੋਈ ਮੌਤ

Monday, Mar 17, 2025 - 12:04 PM (IST)

ਖੇਡ ਦੇ ਮੈਦਾਨ 'ਤੇ ਵਾਪਰਿਆ ਦਰਦਨਾਕ ਹਾਦਸਾ, ਧਾਕੜ ਕ੍ਰਿਕਟਰ 'ਤੇ ਡਿੱਗੀ ਆਸਮਾਨੀ ਬਿਜਲੀ, ਹੋਈ ਮੌਤ

ਸਪੋਰਟਸ ਡੈਸਕ- ਕ੍ਰਿਕਟ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਜਿੱਥੇ ਇੱਕ ਨੌਜਵਾਨ ਕ੍ਰਿਕਟਰ ਦੀ ਦੀ ਖੇਡ ਦੇ ਮੈਦਾਨ 'ਚ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਨੌਜਵਾਨ ਦੀ ਮੌਤ ਖਰਾਬ ਮੌਸਮ ਕਾਰਨ ਬਿਜਲੀ ਡਿੱਗਣ ਕਾਰਨ ਹੋਈ। ਇਹ ਘਟਨਾ ਕੇਰਲ ਦੇ ਅਲਾਪੁਝਾ ਵਿੱਚ ਵਾਪਰੀ। ਜੋ ਕਿ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ।

ਮ੍ਰਿਤਕ ਦੀ ਪਛਾਣ ਅਖਿਲ ਪੀ ਸ਼੍ਰੀਨਿਵਾਸਨ ਵਜੋਂ ਹੋਈ 
ਖਬਰਾਂ ਦੇ ਅਨੁਸਾਰ, ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਖਿਲ ਪੀ ਸ਼੍ਰੀਨਿਵਾਸਨ (28) ਵਜੋਂ ਹੋਈ ਹੈ, ਜੋ ਕੇਰਲ ਦੇ ਕੋਡੁਪੁੰਨਾ ਦਾ ਰਹਿਣ ਵਾਲਾ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਅਖਿਲ ਆਪਣੇ ਦੋਸਤਾਂ ਨਾਲ ਮੈਦਾਨ ਵਿੱਚ ਕ੍ਰਿਕਟ ਖੇਡ ਰਿਹਾ ਸੀ। ਅਚਾਨਕ ਇੱਕ ਜ਼ੋਰਦਾਰ ਗਰਜ ਨਾਲ ਬਿਜਲੀ ਡਿੱਗੀ ਅਤੇ ਅਖਿਲ ਇਸਦੀ ਲਪੇਟ ਵਿੱਚ ਆ ਗਿਆ।

ਇਹ ਵੀ ਪੜ੍ਹੋ : 'ਹੋਲੀ ਹਰਾਮ ਹੈ?' ਮੁਹੰਮਦ ਸ਼ੰਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਮੌਲਾਨਾ

ਰਿਪੋਰਟਾਂ ਅਨੁਸਾਰ, ਜਦੋਂ ਬਿਜਲੀ ਡਿੱਗੀ ਤਾਂ ਅਖਿਲ (ਅਖਿਲ ਪੀ ਸ਼੍ਰੀਨਿਵਾਸਨ) ਮੋਬਾਈਲ ਫੋਨ 'ਤੇ ਗੱਲ ਕਰ ਰਿਹਾ ਸੀ। ਫੋਨ 'ਤੇ ਸਿੱਧੀ ਬਿਜਲੀ ਡਿੱਗਣ ਕਾਰਨ ਮੋਬਾਈਲ ਫਟ ਗਿਆ ਤੇ ਅਖਿਲ ਗੰਭੀਰ ਜ਼ਖਮੀ ਹੋ ਗਿਆ। 

ਹਸਪਤਾਲ ਵਿੱਚ ਤੋੜਿਆ ਦਮ
ਘਟਨਾ ਤੋਂ ਤੁਰੰਤ ਬਾਅਦ, ਅਖਿਲ ਦੇ ਦੋਸਤ ਉਸਨੂੰ ਨੇੜਲੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸਦਾ ਇਲਾਜ ਕੀਤਾ। ਪਰ ਡਾਕਟਰ ਉਸਨੂੰ ਬਚਾ ਨਹੀਂ ਸਕੇ ਅਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਹ ਖ਼ਬਰ ਅਖਿਲ ਦੇ ਪਰਿਵਾਰ ਅਤੇ ਦੋਸਤਾਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਉਨ੍ਹਾਂ ਦੀ ਮੌਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਇਹ ਵੀ ਪੜ੍ਹੋ : IPL ਤੋਂ ਪਹਿਲਾਂ ਵਿਰਾਟ ਕੋਹਲੀ ਨੇ ਬਦਲਿਆ ਹੇਅਰ ਸਟਾਈਲ, ਨਵੇਂ ਲੁਕ ਦੀਆਂ ਤਸਵੀਰਾਂ ਹੋਈਆਂ ਵਾਇਰਲ

ਸਾਵਧਾਨੀ ਹੀ ਸੁਰੱਖਿਆ ਹੈ
ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ, ਖਾਸ ਕਰਕੇ ਖੁੱਲ੍ਹੇ ਮੈਦਾਨਾਂ ਵਿੱਚ। ਜੇਕਰ ਕ੍ਰਿਕਟ ਵਰਗੇ ਖੇਡ ਦੌਰਾਨ ਮੌਸਮ ਖਰਾਬ ਹੋਵੇ, ਤਾਂ ਤੁਰੰਤ ਸੁਰੱਖਿਅਤ ਥਾਂ 'ਤੇ ਚਲੇ ਜਾਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Tarsem Singh

Content Editor

Related News