ਪਯੋਂਗਚਾਂਗ ਪੈਰਾਲਿੰਪਿਕ ''ਚ ਟਿਕਟਾਂ ਦੀ ਵਿਕਰੀ ਦਾ ਨਵਾਂ ਰਿਕਾਰਡ

03/14/2018 1:52:53 AM

ਪਯੋਂਗਚਾਂਗ— ਪਯੋਂਗਚਾਂਗ ਪੈਰਾਲਿੰਪਿਕ 2018 ਖੇਡਾਂ ਨੂੰ ਲੈ ਕੇ ਦਰਸ਼ਕਾਂ 'ਚ ਉਤਸ਼ਾਹ ਇਸ ਹੱਦ ਤਕ ਹੈ ਕਿ ਇਸ ਦੀ ਟਿਕਟ ਵਿਕਰੀ ਨੇ ਚਾਰ ਸਾਲ ਪਹਿਲਾਂ ਰੂਸ ਵਿਚ ਹੋਈਆਂ ਸੋਚੀ ਪੈਰਾਲਿੰਪਿਕ ਖੇਡਾਂ ਦੀ ਟਿਕਟ ਵਿਕਰੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਕੌਮਾਂਤਰੀ ਓਲੰਪਿਕ ਕਮੇਟੀ (ਆਈ. ਪੀ. ਸੀ.) ਨੇ ਬਿਆਨ ਵਿਚ ਦੱਸਿਆ ਕਿ ਪਯੋਂਗਚਾਂਗ ਪੈਰਾਲਿੰਪਿਕ ਖੇਡਾਂ 'ਚ ਮੰਗਲਵਾਰ ਤਕ ਟਿਕਟਾਂ ਦੀ ਵਿਕਰੀ ਦਾ ਅੰਕੜਾ 3,20,531 ਤਕ ਪਹੁੰਚ ਗਿਆ ਹੈ, ਜਿਹੜਾ ਸੋਚੀ ਓਲੰਪਿਕ ਤੋਂ ਵੱਧ ਹੈ। ਸੋਚੀ ਪੈਰਾਲਿੰਪਿਕ ਦੌਰਾਨ ਟਿਕਟਾਂ ਦੀ ਵਿਕਰੀ 3,16,200 ਸੀ।


Related News