9 ਮੈਚ ਬਾਕੀ ਹਨ ਅਤੇ ਅਸੀਂ ਸਾਰੇ 9 ਮੈਚ ਜਿੱਤ ਸਕਦੇ ਹਾਂ : ਗਾਂਗੁਲੀ

Monday, Apr 17, 2023 - 09:02 PM (IST)

9 ਮੈਚ ਬਾਕੀ ਹਨ ਅਤੇ ਅਸੀਂ ਸਾਰੇ 9 ਮੈਚ ਜਿੱਤ ਸਕਦੇ ਹਾਂ : ਗਾਂਗੁਲੀ

ਸਪੋਰਟਸ ਡੈਸਕ : IPL 2023 'ਚ ਦਿੱਲੀ ਕੈਪੀਟਲਸ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਹੈ। ਟੀਮ ਹੁਣ ਤੱਕ ਖੇਡੇ ਗਏ ਪਹਿਲੇ 5 ਮੈਚਾਂ 'ਚ ਹਾਰ ਚੁੱਕੀ ਹੈ। ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਆਪਣੀ ਲੈਅ ਨਹੀਂ ਲੱਭ ਸਕੇ ਹਨ। ਕਪਤਾਨ ਡੇਵਿਡ ਵਾਰਨਰ ਦੇ ਨਾਲ ਫਿਲਹਾਲ ਸਿਰਫ ਅਕਸ਼ਰ ਪਟੇਲ ਹੀ ਟੀਮ ਲਈ ਜ਼ਿਆਦਾ ਦੌੜਾਂ ਬਣਾਉਂਦੇ ਨਜ਼ਰ ਆਏ। ਹੁਣ ਟੀਮ ਲਈ ਆਖਰੀ ਚਾਰ 'ਚ ਪ੍ਰਵੇਸ਼ ਕਰਨਾ ਮੁਸ਼ਕਿਲ ਜਾਪ ਰਿਹਾ ਹੈ ਪਰ ਇਸ ਦੌਰਾਨ ਦਿੱਲੀ ਕੈਪੀਟਲਸ ਦੇ ਕ੍ਰਿਕਟ ਡਾਇਰੈਕਟਰ ਸੌਰਵ ਗਾਂਗੁਲੀ ਨੂੰ ਭਰੋਸਾ ਹੈ ਕਿ ਉਨ੍ਹਾਂ ਦੀ ਟੀਮ ਅਜੇ ਵੀ ਬਾਕੀ ਸਾਰੇ 9 ਮੈਚ ਜਿੱਤ ਸਕਦੀ ਹੈ।

ਗਾਂਗੁਲੀ ਨੇ ਟੀਮ ਮੈਂਬਰਾਂ ਨੂੰ ਕਿਹਾ, “ਹੁਣ ਸਾਨੂੰ ਇਸ ਤੋਂ ਅੱਗੇ ਵਧਣ ਦੀ ਲੋੜ ਹੈ। ਸਾਨੂੰ ਕਪਤਾਨ ਅਤੇ ਇੱਕ ਦੂਜੇ ਦਾ ਸਮਰਥਨ ਕਰਨਾ ਹੋਵੇਗਾ ਤਾਂ ਜੋ ਅਸੀਂ ਨਵੇਂ ਸਿਰੇ ਤੋਂ ਵਾਪਸ ਆ ਸਕੀਏ। ਅਸੀਂ ਜ਼ਿਆਦਾ ਖਰਾਬ ਪ੍ਰਦਰਸ਼ਨ ਨਹੀਂ ਕਰ ਸਕਦੇ। ਅਜੇ ਵੀ 9 ਮੈਚ ਬਾਕੀ ਹਨ ਅਤੇ ਅਸੀਂ 9 'ਚੋਂ 9 ਮੈਚ ਜਿੱਤ ਸਕਦੇ ਹਾਂ।

ਅੱਗੇ ਗੱਲ ਕਰਦੇ ਹੋਏ ਗਾਂਗੁਲੀ ਨੇ ਕਿਹਾ, "ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕੁਆਲੀਫਾਈ ਕਰਦੇ ਹਾਂ ਜਾਂ ਨਹੀਂ। ਇਸ ਪੜਾਅ 'ਤੇ ਸਾਡੇ ਲਈ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਆਪਣੇ ਮਾਣ ਲਈ ਬਿਹਤਰ ਖੇਡੋ। ਦੇਖੋ ਕਿ ਕੀ ਅਸੀਂ ਉੱਥੇ ਪਹੁੰਚ ਸਕਦੇ ਹਾਂ। ਅਸੀਂ ਬਹੁਤ ਵਧੀਆ ਟੀਮ ਹਾਂ। ਇਸ ਸਮੇਂ ਮੈਦਾਨ 'ਤੇ ਜੋ ਹੋ ਰਿਹਾ ਹੈ, ਉਸ ਤੋਂ ਵੱਧ ਅਸੀਂ ਵਾਪਸੀ ਕਰ ਸਕਦੇ ਹਾਂ, ਬਸ ਇੱਕ ਚੰਗੇ ਮੈਚ ਦੀ ਜ਼ਰੂਰਤ ਹੈ ਅਤੇ ਅਸੀਂ ਅਜਿਹਾ ਕਰਾਂਗੇ।ਉਨ੍ਹਾਂ ਨੇ ਇਹ ਵੀ ਕਿਹਾ, ਡੇਵਿਡ ਵਾਰਨਰ ਕਪਤਾਨ ਹਨ ਅਤੇ ਉਹ ਟੀਮ ਦੇ ਸਭ ਤੋਂ ਮਹੱਤਵਪੂਰਨ ਵਿਅਕਤੀ ਹਨ। ਉਨ੍ਹਾਂ ਨੂੰ ਸਭ ਤੋਂ ਔਖਾ ਕੰਮ ਮਿਲਿਆ। ਅਸੀਂ ਇਕੱਠੇ ਰਹਾਂਗੇ ਅਤੇ ਬਿਹਤਰ ਵਾਪਸ ਆਵਾਂਗੇ।


author

Tarsem Singh

Content Editor

Related News