ਸ਼ੇਨ ਵਾਰਨ ਦੀਆਂ 7 ਕਹਾਣੀਆਂ, ਜਿਨ੍ਹਾਂ ਨੇ ਉਨ੍ਹਾਂ ਨੂੰ ਬਣਾ ਦਿੱਤਾ ਬੈਡ ਬੁਆਏ ਆਫ ਕ੍ਰਿਕਟ

Saturday, Mar 05, 2022 - 01:12 AM (IST)

ਸ਼ੇਨ ਵਾਰਨ ਦੀਆਂ 7 ਕਹਾਣੀਆਂ, ਜਿਨ੍ਹਾਂ ਨੇ ਉਨ੍ਹਾਂ ਨੂੰ ਬਣਾ ਦਿੱਤਾ ਬੈਡ ਬੁਆਏ ਆਫ ਕ੍ਰਿਕਟ

ਖੇਡ ਡੈਸਕ- ਆਸਟਰੇਲੀਆ ਦੇ ਸਾਬਕਾ ਸਪਿਨ ਗੇਂਦਬਾਜ਼ ਸ਼ੇਨ ਵਾਰਨ ਦਾ 52 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਸ਼ੇਨ ਵਾਰਨ ਦੀ ਜ਼ਿੰਦਗੀ ਕ੍ਰਿਕਟ ਉਪਲੱਬਧੀਆਂ ਅਤੇ ਸੈਕਸ ਲਾਈਫ ਦੇ ਕਾਰਨ ਜਾਣੀ ਜਾਂਦੀ ਹੈ। ਵਾਰਨ ਆਪਣੇ ਰੰਗੀਨ ਮਿਜ਼ਾਜੀ ਅੰਦਾਜ਼ ਨੂੰ ਲੈ ਕੇ ਕਈ ਵਾਰ ਚਰਚਾ ਵਿਚ ਆਏ ਸਨ। ਉਹ ਕਈ ਵਾਰ ਮਹਿਲਾਵਾਂ ਦੇ ਕਾਰਨ ਵਿਵਾਦਾਂ ਵਿਚ ਘਿਰੇ। ਖਾਸ ਤੌਰ 'ਤੇ ਪੋਰਨ ਸਟਾਰਸ ਦੇ ਨਾਲ ਮੇਲਜੋਲ ਨੂੰ ਲੈ ਕੇ। ਵਿਵਾਦਾਂ ਦੇ ਕਾਰਨ ਹੀ ਉਨ੍ਹਾਂ ਨੂੰ ਆਸਟਰੇਲੀਆਈ ਟੀਮ ਦੀ ਉਪ ਕਪਤਾਨੀ ਤੋਂ ਹੱਥ ਧੋਣੇ ਪਏ ਸਨ। ਉਸ ਨੂੰ ਸੋਸ਼ਲ ਮੀਡੀਆ 'ਤੇ ਬੈਡ ਬੁਆਏ ਆਫ ਕ੍ਰਿਕਟ ਕਿਹਾ ਜਾਣ ਲੱਗਾ। ਆਓ ਜਾਣਦੇ ਹਾਂ ਉਨ੍ਹਾਂ ਦੇ ਕੁਝ ਕਿੱਸੇ-

ਇਹ ਖ਼ਬਰ ਪੜ੍ਹੋ- ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ
ਏ ਗ੍ਰੇਡ ਅਭਿਨੇਤਰੀ ਨੇ ਲਗਾਇਆ ਛੇੜਛਾੜ ਦਾ ਦੋਸ਼

PunjabKesari
ਆਸਟਰੇਲੀਆ ਦੇ ਦਿੱਗਜ ਕ੍ਰਿਕਟਰ ਖਿਡਾਰੀ ਸ਼ੇਨ ਵਾਰਨ 'ਤੇ ਲੰਡਨ ਦੀ ਇਕ ਐਡਲਟ ਫਿਲਮ ਸਟਾਰ ਵੈਲੇਰੀ ਫਾਕਸਕਸ ਨੂੰ ਇਕ ਨਾਈਟ ਕਲੱਬ ਵਿਚ ਵਿਵਾਦ ਦੇ ਦੌਰਾਨ ਚਿਹਰੇ 'ਤੇ ਮਾਰਨ ਦਾ ਦੋਸ਼ ਲਗਾਇਆ ਗਿਆ ਸੀ। ਬ੍ਰਿਟਿਸ਼ ਮੀਡੀਆ ਦੇ ਅਨੁਸਾਰ ਫਾਕਸਕਸ ਨੇ ਪੁਲਸ ਵਿਚ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਸੀ। 30 ਸਾਲਾ ਫਾਕਸਕਸ ਨੇ ਸੋਸ਼ਲ ਮੀਡੀਆ 'ਤੇ ਸੱਟ ਦੇ ਨਿਸ਼ਾਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਪੋਸਟ ਵਿਚ ਇਕ ਵਾਰ ਵੀ ਵਾਰਨ ਦਾ ਨਾਂ ਲੈ ਕੇ ਜ਼ਿਕਰ ਨਹੀਂ ਕੀਤਾ।

ਇਹ ਖ਼ਬਰ ਪੜ੍ਹੋ- PAK v AUS : ਪਹਿਲੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 245/1
ਪਾਰਟੀ ਵਿਚ ਬੁਲਾਈ ਸੀ ਸੈਕਸ ਵਰਕਰ

PunjabKesari
ਹਾਲ ਹੀ ਵਿਚ ਦੇਰ ਰਾਤ ਪਾਰਟੀ ਕਰਨ ਦੇ ਕਾਰਨ ਅਤੇ ਉੱਚੀ ਆਵਾਜ਼ 'ਚ ਸੰਗੀਤ ਵਜਾਉਣ ਨੂੰ ਲੈ ਕੇ ਸ਼ੇਨ ਵਾਰਨ ਦੀ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ। ਪੁਲਸ ਨੇ ਉਨ੍ਹਾਂ ਨੂੰ ਆਪਣੀ ਗਰਲਫ੍ਰੈਂਡ ਅਤੇ 2 ਸੈਕਸ ਵਰਕਰਾਂ, ਜਿਸ ਦੀ ਉਮਰ ਕ੍ਰਮਵਾਰ- 19 ਅਤੇ 27 ਸਾਲ ਸੀ, ਜਿਨ੍ਹਾਂ ਦੇ ਨਾਲ ਫੜਿਆ। ਸੈਕਸ ਸਕੈਂਡਲ ਵਿਚ ਫਸਣ ਦੇ ਕਾਰਨ ਉਹ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਵਿਚ ਰਹੇ।
ਦਾਅਵਾ- ਵਾਰਨ ਨੇ 1000 ਮਹਿਲਾਵਾਂ ਨਾਲ ਬਣਾਏ ਸਬੰਧ

PunjabKesari
ਸਾਲ 2006 ਵਿਚ ਪਾਲ ਬੈਰੀ ਨਾਮ ਇਕ ਲੇਖਕ ਨੇ ਦਾਅਵਾ ਕੀਤਾ ਸੀ ਕਿ ਵਾਰਨ ਨੇ 1000 ਮਹਿਲਾਵਾਂ ਦੇ ਨਾਲ ਸਬੰਧ ਬਣਾ ਚੁੱਕੇ ਹਨ। ਬੈਰੀ ਦੇ ਇਸ ਦਾਅਵੇ ਤੋਂ ਬਾਅਦ ਵਾਰਨ ਨੂੰ ਸੋਸ਼ਲ ਮੀਡੀਆ ਦੇ ਸਾਹਮਣੇ ਸਫਾਈ ਦੇਣ ਆਉਣਾ ਪਿਆ ਸੀ ਅਤੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਸੀ। ਵਾਰਨ ਨੇ ਡੇਲੀ ਟੈਲੀਗ੍ਰਾਫ ਨੂੰ ਇਕ ਇੰਟਰਵਿਊ ਵਿਚ ਇਸ ਵਾਰੇ ਵਿਚ ਕਿਹਾ ਸੀ ਕਿ ਉਸਦਾ ਇਹ ਹੈਰਾਨ ਕਰਨ ਵਾਲਾ ਰਿਕਾਰਡ ਵਿਆਪਕ ਨਹੀਂ ਸੀ ਅਤੇ ਇਹ ਕਿਤਾਬ ਵਿਚ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਸੀ। ਪਾਲ ਬੈਰੀ ਦੀ ਕਿਤਾਬ ਦੇ ਬਾਰੇ ਵਿਚ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਇਸ ਵਿਚ ਬਹੁਤ ਸਾਰੀਆਂ ਗਲਤੀਆਂ ਹਨ, ਜਿਸ ਵਿਚ 1000 ਮਹਿਲਾਵਾਂ ਵਾਲੀ ਗੱਲ ਵੀ ਆਉਂਦੀ ਹੈ।
ਨਰਸ ਨੂੰ ਭੇਜੇ ਸਨ ਅਸ਼ਲੀਲ ਮੈਸੇਜ
ਸਾਲ 2000 ਵਿਚ ਸ਼ੇਨ ਵਾਰਨ ਵਲੋਂ ਬ੍ਰਿਟਿਸ਼ ਨਰਸ ਨੂੰ ਅਸ਼ਲੀਲ ਮੈਸੇਜ ਭੇਜਣ ਦੇ ਕਾਰਨ ਆਸਟਰੇਲੀਆ ਟੀਮ ਦੇ ਉਪ ਕਪਤਾਨ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਅਫਰੀਕਾ ਵਿਚ ਮਹਿਲਾ ਨੇ ਲਗਾਇਆ ਦੋਸ਼
ਵਾਰਨ ਨੂੰ ਇਕ ਵਾਰ ਦੱਖਣੀ ਅਫਰੀਕਾ ਦੌਰੇ ਦੇ ਦੌਰਾਨ ਇਕ ਮਹਿਲਾ ਨੂੰ ਅਸ਼ਲੀਲ ਅਤੇ ਪ੍ਰੇਸ਼ਾਨ ਕਰਨ ਵਾਲੇ ਮੈਸੇਜ ਭੇਜਣ ਦੇ ਕਾਰਨ ਮੀਡੀਆ ਤੋਂ ਆਲੋਚਨਾਵਾਂ ਦਾ ਸਾਹਣਾ ਕਨਰਾ ਪਿਆ ਸੀ ਪਰ ਬਾਅਦ ਵਿਚ ਦਾਅਵਾ ਕਰਨ ਵਾਲੀ ਮਹਿਲਾ 'ਤੇ ਆਪਣੇ ਹੀ ਦੇਸ਼ ਵਿਚ ਜਬਰਨ ਵਸੂਲੀ ਦਾ ਦੋਸ਼ ਲਗਾਇਆ ਗਿਆ।

PunjabKesari
ਲਿਜ ਹਾਰਲੇ ਨਾਲ ਮੰਗਣੀ ਕੀਤੀ ਫਿਰ ਛੱਡਿਆ

PunjabKesari
ਬ੍ਰਿਟਿਸ਼ ਅਭਿਨੇਤਰੀ ਲਿਜ ਹਾਰਲੇ ਦੇ ਨਾਲ ਵੀ ਉਸਦਾ ਰਿਲੇਸ਼ਨ ਰਿਹਾ। ਕੁਝ ਸਮੇਂ ਨਜ਼ਦੀਕੀਆਂ ਤੋਂ ਬਾਅਦ ਲਿਜ ਨੇ ਵੀ ਉਸ 'ਤੇ ਇਹ ਦੋਸ਼ ਲਗਾਉਂਦੇ ਹੋਏ ਛੱਡ ਦਿੱਤਾ ਕਿ ਵਾਰਨ ਨੇ ਪੋਰਨ ਸਟਾਰ ਨਾਲ ਸਬੰਧ ਹਨ।
ਸੈਕਸ ਸਕੈਂਡਲ ਵਿਚ ਫਸੇ
2006 ਵਿਚ ਸ਼ੇਨ ਵਾਰਨ ਦਾ ਨਾਂ ਇਕ ਸੈਕਸ ਸਕੈਂਡਲ ਵਿਚ ਵੀ ਆਇਆ ਸੀ। ਐੱਮ. ਟੀ. ਵੀ. ਪ੍ਰੇਜੇਂਟਰ ਕਾਰੈਲੀ ਐਚਹੋਲਟਜ਼ ਅਤੇ ਐੱਮਾ ਦੇ ਨਾਲ ਉਸ ਦੀਆਂ ਫੋਟੋਆਂ ਵਾਇਰਲ ਹੋ ਗਈਆਂ ਸਨ, ਦੋਵਾਂ ਮਾਡਲਾਂ ਦੇ ਨਾਲ ਵਾਰਨ ਦੀਆਂ ਫੋਟੋਆਂ ਇਕ ਬ੍ਰਿਟਿਸ਼ ਮੈਗਜ਼ੀਨ ਨੇ ਪ੍ਰਕਾਸ਼ਿਤ ਕੀਤੀਆਂ ਸਨ। ਵਾਰਨ ਦਾ ਨਾਂ ਅਤੇ ਕਈ ਮਹਿਲਾਵਾਂ ਦੇ ਨਾਲ ਵੀ ਜੁੜਿਆ ਰਿਹਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News