ਮਾਰਾਡੋਨਾ ਦੇ ਇਲਾਜ ’ਚ ਲਾਪ੍ਰਵਾਹੀ ਵਰਤਣ ਵਾਲੇ 7 ਸਿਹਤ ਕਰਮਚਾਰੀਆਂ ’ਤੇ ਚੱਲੇਗਾ ਕੇਸ

Friday, May 21, 2021 - 07:27 PM (IST)

ਸਪੋਰਟਸ ਡੈਸਕ : ਫੁੱਟਬਾਲ ਦੇ ਦਿੱਗਜ ਡਿਏਗੋ ਮਾਰਾਡੋਨਾ ਦੀ ਨਵੰਬਰ ’ਚ ਹੋਈ ਮੌਤ ਦੇ ਮਾਮਲੇ ’ਚ 7 ਲੋਕਾਂ ਨੂੰ ਰਸਮੀ ਜਾਂਚ ਦੇ ਅਧੀਨ ਰੱਖਿਆ ਗਿਆ ਹੈ। ਦੋਸ਼ੀਆਂ ’ਚ ਮਾਰਾਡੋਨਾ ਦੇ ਨਿਊਰੋ ਸਰਜਨ ਲਿਓਪੋਲਡੋ ਲਿਊਕ, ਮਨੋਚਿਕਿਤਸਕ ਅਗਸਤਿਟਨਾ ਕੋਸਾਚੋਵ ਤੇ ਮਨੋਵਿਗਿਆਨਕ ਕਾਰਲੋਸ ਡਿਆਜ਼ ਵੀ ਸ਼ਾਮਲ ਹਨ ਤੇ ਜੇ ਇਨ੍ਹਾਂ ’ਤੇ ਮਾਰਾਡੋਨਾ ਦੇ ਇਲਾਜ ’ਚ ਲਾਪ੍ਰਵਾਹੀ ਵਰਤਣ ਦੇ ਦੋਸ਼ ਸਾਬਤ ਹੁੰਦੇ ਹਨ ਤਾਂ 8 ਤੋਂ 25 ਸਾਲ ਦੀ ਜੇਲ੍ਹ ਹੋ ਸਕਦੀ ਹੈ। ਜਾਂਚ ਦੀ ਅਗਵਾਈ ਕਰੇ ਰਹੇ ਸਾਨ ਇਸਿਡਰੋ ਅਟਾਰਨੀ ਜਨਰਲ ਦੇ ਕਾਰਜਕਾਲ ਦੇ ਇਕ ਸੂਤਰ ਨੇ ਕਿਹਾ ਕਿ ਦੋਸ਼ ਮਾਹਿਰਾਂ ਦੇ ਇਕ ਬੋਰਡ ਵੱਲੋਂ ਪਿਛਲੇ ਸਾਲ 60 ਸਾਲ ਦੀ ਉਮਰ ’ਚ ਦਿਲ ਦਾ ਦੌਰਾ ਪੈਣ ਕਰਕੇ ਮਾਰਾਡੋਨਾ ਦੀ ਮੌਤ ’ਤੇ ਆਧਾਰਿਤ ਹਨ।

PunjabKesari

ਰਿਪੋਰਟ ਤੋਂ ਇਹ ਸਿੱਟਾ ਨਿਕਲਿਆ ਕਿ ਫੁੱਟਬਾਲ ਆਈਕਾਨ ਨੂੰ ਲੋੜੀਂਦੀ ਡਾਕਟਰੀ ਨਹੀਂ ਮਿਲੀ ਤੇ ਉਨ੍ਹਾਂ ਦੀ ਮੌਤ ਤੋਂ ਪਹਿਲਾਂ ‘ਲੰਮੀ ਦਰਦਨਾਕ ਮਿਆਦ’ ਲਈ ਉਨ੍ਹਾਂ ਨੂੰ ਉਨ੍ਹਾਂ ਦੀ ਕਿਸਮਤ ’ਤੇ ਛੱਡ ਦਿੱਤਾ ਗਿਆ ਸੀ। ਮਾਰਾਡੋਨਾਂ ਦੇ ਇਲਾਜ ’ਚ ਲਾਪ੍ਰਵਾਹੀ ਵਰਤਣ ਵਾਲੇ ਦੋਸ਼ੀਆਂ ਦੇ ਦੇਸ਼ ਛੱਡਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ ਤੇ ਜਾਂਚਕਰਤਾਵਾਂ ਵੱਲੋਂ 31 ਮਈ ਤੋਂ 14 ਜੂਨ ਵਿਚਾਲੇ ਪੁੱਛਗਿੱਛ ਕੀਤੀ ਜਾਵੇਗੀ। ਕਾਨੂੰਨੀ ਕਾਰਵਾਈ ਮਾਰਾਡੋਨਾ ਦੀਆਂ 5 ’ਚੋਂ 2 ਕੁੜੀਆਂ ਵੱਲੋਂ ਲਿਊਕ ਦੇ ਖਿਲਾਫ਼ ਦਰਜ ਕੀਤੀ ਗਈ ਸ਼ਿਕਾਇਤ ਤੋਂ ਪ੍ਰੇਰਿਤ ਹੈ, ਜਿਸ ਨੂੰ ਉਨ੍ਹਾਂ ਨੇ ਦਿਮਾਗ ਦੀ ਸਰਜਰੀ ਤੋਂ ਬਾਅਦ ਆਪਣੇ ਪਿਤਾ ਦੀ ਵਿਗੜਦੀ ਹਾਲਤ ਲਈ ਦੋਸ਼ੀ ਠਹਿਰਾਇਆ ਸੀ। ਇਸਤਗਾਸਿਆਂ ਦਾ ਮੰਨਣਾ ਹੈ ਕਿ ਮਾਰਾਡੋਨਾ ਦੀ ਮੌਤ ਉਨ੍ਹਾਂ ਦੇ ਡਾਕਟਰਾਂ ਵੱਲੋਂ ਵਰਤੀ ਗਈ ਲਾਪ੍ਰਵਾਹੀ ਦਾ ਨਤੀਜਾ ਨਹੀਂ ਸੀ ਪਰ ਉਹ ਜਾਣਦੇ ਸਨ ਕਿ ਸਾਬਕਾ ਬਾਰਸੀਲੋਨਾ ਤੇ ਨੇਪਾਲੀ ਸਟਾਰ ਮਰ ਜਾਏਗਾ ਤੇ ਇਸ ਨੂੰ ਰੋਕਣ ਲਈ ਉਨ੍ਹਾਂ ਕੁਝ ਨਹੀਂ ਕੀਤਾ। ਇਸਤਗਾਸਿਆਂ ਨੇ ਸੰਦੇਸ਼ਾਂ ਤੇ ਆਡੀਓ ਦੀ ਇਕ ਲੜੀ ਹਾਸਲ ਕੀਤੀ, ਜੋ ਦਰਸਾਉਂਦੀ ਹੈ ਕਿ ਇਲਾਜ ਕਰਨ ਵਾਲੀ ਟੀਮ ਨੂੰ ਪਤਾ ਸੀ ਕਿ ਮਾਰਾਡੋਨਾ ਆਪਣੇ ਜੀਵਨ ਦੇ ਆਖਰੀ ਮਹੀਨਿਆਂ ’ਚ ਸ਼ਰਾਬ, ਮਾਨਸਿਕ ਦਵਾਈ ਤੇ ਮਾਰੀਜੁਆਨਾ ਦੀ ਵਰਤੋਂ ਕਰ ਰਹੇ ਸਨ।

PunjabKesari

ਰਿਪੋਰਟ ਦੇ ਸਿੱਟਿਆਂ ਵਿਚਾਲੇ ਮੈਡੀਕਲ ਬੋਰਡ ਨੇ ਕਿਹਾ ਕਿ ਮਾਰਾਡੋਨਾ ਵੱਲੋਂ ਦਿਖਾਏ ਗਏ ‘ਜੀਵਨ ਜੋਖ਼ਮ ਦੇ ਸੰਕੇਤਾਂ’ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ ਤੇ ਉਹ ਆਖਰੀ ਹਫ਼ਤਿਆਂ ’ਚ ਉਨ੍ਹਾਂ ਦੀਆਂ ਦੇਖਭਾਲ ਕਮੀਆਂ ਤੇ ਬੇਨਿਯਮੀਆਂ ਤੋਂ ਪੀੜਤ ਸੀ। ਮਾਰਾਡੋਨਾ ਦੀ ਮੌਤ ਦੇ ਦੋਸ਼ ਦੇ ਨਾਲ ਹੀ ਇਕ ਹੋਰ ਮਾਮਲਾ ਵੀ ਨਾਲ-ਨਾਲ ਚੱਲ ਰਿਹਾ ਹੈ, ਜੋ ਉਨ੍ਹਾਂ ਦੀ ਵਿਰਾਸਤ ਦੇ ਵਿਵਾਦ ਨਾਲ ਸਬੰਧ ਹੈ, ਜਿਸ ’ਚ ਉਨ੍ਹਾਂ ਦੇ 5 ਬੱਚੇ, ਉਨ੍ਹਾਂ ਦੇ ਭਰਾ ਤੇ ਉਨ੍ਹਾਂ ਦਾ ਵਕੀਲ ਮਤੀਆਸ ਮੋਰਲਾ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਮਾਰਾਡੋਨਾ ਅਰਜਨਟਾਈਨਾ ਦੇ ਲੱਖਾਂ ਲੋਕਾਂ ਲਈ ਆਦਰਸ਼ ਸਨ ਤੇ ਅਰਜਨਟਾਈਨਾ ਨੂੰ 1986 ’ਚ ਵਿਸ਼ਵ ਕੱਪ ਫੁੱਟਬਾਲ ’ਚ ਚੈਂਪੀਅਨ ਬਣਾਉਣ ਦਾ ਸਿਹਰਾ ਮਾਰਾਡੋਨਾ ਨੂੰ ਦਿੱਤਾ ਜਾਂਦਾ ਹੈ।


Manoj

Content Editor

Related News