66ਵੀਂ ਭਾਰਤੀ ਪੁਲਸ ਐਥਲੈਟਿਕਸ ਚੈਂਪੀਅਨਸ਼ਿਪ ਸ਼ੁਰੂ

Wednesday, Dec 27, 2017 - 03:44 AM (IST)

66ਵੀਂ ਭਾਰਤੀ ਪੁਲਸ ਐਥਲੈਟਿਕਸ ਚੈਂਪੀਅਨਸ਼ਿਪ ਸ਼ੁਰੂ

ਦੇਹਰਾਦੂਨ— ਉੱਤਰਾਖੰਡ ਦੇ ਰਾਜਪਾਲ ਡਾ. ਕ੍ਰਿਸ਼ਨਕਾਂਤ ਪਾਲ ਨੇ ਮੰਗਲਵਾਰ 66ਵੀਂ ਅਖਿਲ ਭਾਰਤੀ ਪੁਲਸ ਐਥਲੈਟਿਕਸ ਚੈਂਪੀਅਨਸ਼ਿਪ ਦਾ ਇਥੇ ਸ਼ੁਭ-ਆਰੰਭ ਕੀਤਾ। ਰਾਜਪਾਲ ਨੇ ਉੱਤਰਾਖੰਡ 'ਚ ਪਹਿਲੀ ਵਾਰ ਆਯੋਜਿਤ ਕੀਤੀ ਜਾ ਰਹੀ ਅਖਿਲ ਭਾਰਤੀ ਪੁਲਸ ਐਥਲੈਟਿਕਸ ਚੈਂਪੀਅਨਸ਼ਿਪ ਲਈ ਸੂਬਾਈ ਪੁਲਸ ਤੇ ਹਿੱਸਾ ਲੈ ਰਹੇ ਸਾਰੇ ਖਿਡਾਰੀਆਂ ਨੂੰ  ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। 
ਇਸ ਚੈਂਪੀਅਨਸ਼ਿਪ 'ਚ ਦੇਸ਼ ਭਰ ਦੇ ਸੂਬਿਆਂ ਤੇ ਕੇਂਦਰੀ ਪੁਲਸ ਸੰਗਠਨਾਂ ਦੀਆਂ 31 ਟੀਮਾਂ ਦੇ ਕੁਲ 1119 ਖਿਡਾਰੀ ਹਿੱਸਾ ਲੈ ਰਹੇ ਹਨ। ਇਸ 'ਚ 275 ਖਿਡਾਰਨਾਂ ਵੀ ਹਿੱਸਾ ਲੈ ਰਹੀਆਂ ਹਨ।


Related News