ਜੋਕੋਵਿਚ ਅਤੇ ਨਡਾਲ ਵਿਚਾਲੇ ਹੋਵੇਗੀ 54ਵੀਂ ਟੱਕਰ

Sunday, May 19, 2019 - 11:49 AM (IST)

ਜੋਕੋਵਿਚ ਅਤੇ ਨਡਾਲ ਵਿਚਾਲੇ ਹੋਵੇਗੀ 54ਵੀਂ ਟੱਕਰ

ਨਵੀਂ ਦਿੱਲੀ : ਨੋਵਾਕ ਜੋਕੋਵਿਚ ਅਤੇ ਰਾਫੇਲ ਨਡਾਲ ਇਟੈਲੀਅਨ ਓਪਨ ਦੇ ਫਾਈਨਲ ਵਿਚ ਇਕ ਦੂਜੇ ਦੇ ਸਾਹਮਣੇ ਹੋਣਗੇ ਅਤੇ ਦੋਵਾਂ ਵਿਚਾਲੇ ਇਹ 54ਵੀਂ ਟੱਕਰ ਹੋਵੇਗੀ। ਜੋਕੋਵਿਚ ਨੇ ਅਰਜਨਟੀਨਾ ਦੇ ਡਿਏਗੋ ਸ਼ਾਰਟਜ਼ਮੈਨ ਨੂੰ 2 ਘੰਟੇ 31 ਮਿੰਟ ਵਿਚ 6-3, 6-7, 6-3 ਨਾਲ ਹਰਾਇਆ ਅਤੇ ਹੁਣ ਉਨ੍ਹਾਂ ਦਾ ਸਾਹਮਣਾ ਐਤਵਾਰ ਨੂੰ ਸਾਬਕਾ ਚੈਂਪੀਅਨ ਨਡਾਲ ਨਾਲ ਹੋਵੇਗਾ। 17 ਵਾਰ ਦੇ ਗ੍ਰੈਂਡਸਲੈਮ ਜੇਤੂ ਨਡਾਲ ਨੇ ਯੂਨਾਨ ਦੇ ਸਟੇਫਾਨੋਸ ਸਿਟਸਿਪਾਸ ਨੂੰ 6-3, 6-4 ਨਾਲ ਹਰਾ ਕੇ ਆਪਣੇ 50ਵੇਂ ਮਾਸਟਰਸ ਫਾਈਨਲਜ਼ ਵਿਚ ਪ੍ਰਵੇਸ਼ ਕੀਤਾ ਸੀ। ਮਹਿਲਾਵਾਂ ਵਿਚ ਯੂਨਾਨ ਦੀ ਮਾਰੀਆ ਸਾਕਾਰੀ ਦਾ ਸਫਰ ਚੈਕ ਗਣਰਾਜ ਦੀ ਚੌਥਾ ਦਰਜਾ ਪ੍ਰਾਪਤ ਕੈਰੋਲੀਨਾ ਪਲਿਸਕੋਵਾ ਹੱਥੋਂ ਹਾਰ ਕੇ ਖਤਮ ਹੋ ਗਿਆ। ਕੈਰੋਲੀਨਾ ਨੇ 88 ਮਿੰਟ ਵਿਚ 6-4, 6-4 ਨਾਲ ਜਿੱਤ ਹਾਸਲ ਕੀਤੀ। ਉੱਥੇ ਹੀ ਬ੍ਰਿਟੇਨ ਦੀ ਯੋਹਾਨਾ ਕੋਂਟਾ ਨੇ ਮੈਡ੍ਰਿਡ ਓਪਨ ਜੇਤੂ ਕਿਕੀ ਬਰਟਰਨਸ ਨੂੰ 5-7, 7-5, 6-2 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਜਿੱਥੇ ਉਸਦਾ ਸਾਹਮਣਾ ਪਲਿਸਕੋਵਾ ਨਾਲ ਹੋਵੇਗਾ।


Related News