ਕ੍ਰਿਕਟ ਦੇ 5 ਅਨੋਖੇ ਰਿਕਾਰਡ, ਜਦੋ ਸਾਰੇ 11 ਬੱਲੇਬਾਜ਼ ਨਹੀਂ ਖੋਲ੍ਹ ਸਕੇ ਸੀ ਖਾਤਾ

05/22/2020 10:43:34 PM

ਨਵੀਂ ਦਿੱਲੀ— ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਰਿਕਾਰਡ ਦੱਸਣ ਜਾ ਰਹੇ ਹਾਂ ਜੋ ਕ੍ਰਿਕਟ ਅਨਿਸ਼ਚਿਤਤਾਵਾਂ ਦੀ ਖੇਡ ਹੈ। ਜਿੱਥੇ ਇਕ ਪਾਸੇ ਨਿਊਜ਼ੀਲੈਂਡ ਦੇ ਬੱਲੇਬਾਜ਼ ਨੀਸ਼ਮ ਨੇ ਪੰਜ ਛੱਕੇ ਮਾਰੇ ਤਾਂ ਦੂਜੇ ਪਾਸੇ ਘਰੇਲੂ ਮੈਚਾਂ 'ਚ ਮਿਥੁਨ ਨੇ ਲਗਾਤਾਰ ਪੰਜ ਵਿਕਟਾਂ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਆਓ ਜਾਣਦੇ ਹਾਂ ਕਿ 2019 'ਚ ਬਣੇ ਕੁਝ ਅਨੋਖੇ ਰਿਕਾਰਡਸ ਦੇ ਬਾਰੇ 'ਚ
ਨੀਸ਼ਮ ਨੇ ਲਗਾਤਾਰ 5 ਛੱਕੇ ਲਗਾਏ

PunjabKesari
ਨਿਊਜ਼ੀਲੈਂਡ ਦੇ ਕ੍ਰਿਕਟਰ ਜੇਮਸ ਨੀਸ਼ਮ ਨੇ ਸ਼੍ਰੀਲੰਕਾ ਵਿਰੁੱਧ ਟੀ-20 ਮੈਚ ਦੇ ਦੌਰਾਨ ਲਗਾਤਾਰ 5 ਛੱਕੇ ਲਗਾਏ। ਨੀਸ਼ਮ ਨੇ ਪਰੇਰਾ ਦੇ ਇਕ ਓਵਰ 'ਚ ਕੁੱਲ 34 ਦੌੜਾਂ ਬਣਾਈਆਂ।
7 ਦਿਨ ਲਗਾਤਾਰ ਖੇਡਿਆ ਕ੍ਰਿਕਟ
ਇੰਗਲੈਂਡ ਦੇ ਬਲਨਹਾਮ ਕ੍ਰਿਕਟ ਕਲੱਬ ਦੇ ਖਿਡਾਰੀ ਲਗਾਤਾਰ 7 ਦਿਨ ਤਕ ਖੇਡਦੇ ਰਹੇ। ਕਲੱਬ ਕ੍ਰਿਕਟਰਾਂ ਨੇ ਲਗਾਤਾਰ 168 ਘੰਟੇ ਕ੍ਰਿਕਟ ਖੇਡ ਕੇ ਗਿਨੀਜ਼ ਬੁੱਕ ਆਫ ਵਿਸ਼ਵ ਰਿਕਾਰਡਸ 'ਚ ਆਪਣਾ ਨਾਂ ਦਰਜ ਕਰਵਾਇਆ। ਖਿਡਾਰੀ ਰੋਜ 21 ਘੰਟੇ ਮੈਦਾਨ 'ਤੇ ਰਹੇ ਤੇ ਕੇਵਲ 2 ਘੰਟੇ ਦੇ ਲਈ ਹੀ ਸੌਣ ਲਈ ਗਏ ਸਨ।
0 'ਤੇ ਆਊਟ ਹੋਏ ਸਾਰੇ ਬੱਲੇਬਾਜ਼
ਅੰਡਰ-16 ਹੈਰਿਸ ਸ਼ੀਲਡ ਟੂਰਨਾਮੈਂਟ 'ਚ ਚਿਲਡਰਨ ਵੈਲਫੇਅਰ ਸੈਂਟਰ ਸਕੂਲ ਦਾ ਇਕ ਵੀ ਬੱਲੇਬਾਜ਼ ਦੌੜਾਂ ਨਹੀਂ ਬਣਾ ਸਕਿਆ। ਜੋ 7 ਦੌੜਾਂ ਵੀ ਸਨ ਉਹ ਵਾਧੂ ਆਈਆਂ ਸਨ। ਸਵਾਮੀ ਵਿਵੇਕਾਨੰਦ ਸਕੂਲ ਨੇ ਪਹਿਲਾਂ ਖੇਡਦੇ ਹੋਏ 45 ਓਵਰਾਂ 'ਚ 761 ਦੌੜਾਂ ਬਣਾਈਆਂ ਸਨ। 754 ਦੌੜਾਂ ਨਾਲ ਇਹ ਮੈਚ ਜਿੱਤ ਲਿਆ।
5 ਵਿਕਟਾਂ ਹਾਸਲ ਕੀਤੀਆਂ ਮਿਥੁਨ ਨੇ

PunjabKesari
ਸਯਦ ਮੁਸ਼ਤਾਕ ਅਲੀ ਟਰਾਫੀ ਦੇ ਸੈਮੀਫਾਈਨਲ 'ਚ ਮਿਥੁਨ ਨੇ ਹਰਿਆਣਾ ਵਿਰੁੱਧ ਖੇਡਦੇ ਹੋਏ ਇਕ ਹੀ ਓਵਰ 'ਚ 5 ਵਿਕਟਾਂ ਹਾਸਲ ਕੀਤੀਆਂ। ਮਿਥੁਨ ਤੋਂ ਪਹਿਲਾਂ ਇਹ ਰਿਕਾਰਡ ਸ਼੍ਰੀਲੰਕਾ ਦੇ ਲਸਿਥ ਮਲਿੰਗਾ ਦੇ ਨਾਂ ਸੀ ਜੋ ਕਿ 2 ਵਾਰ 4 ਗੇਂਦਾਂ 'ਚ 4 ਵਿਕਟਾਂ ਹਾਸਲ ਕਰ ਚੁੱਕੇ ਹਨ।
0 ਦੌੜਾਂ 'ਤੇ 6 ਵਿਕਟਾਂ ਹਾਸਲ ਕੀਤੀਆਂ

PunjabKesari
ਨੇਪਾਲ ਦੀ ਅੰਜਲੀ ਚੰਦਾ ਨੇ ਮਾਲਦੀਵ ਦੇ ਵਿਰੁੱਧ ਖੇਡੇ ਗਏ ਮੈਚ 'ਚ ਬਿਨ੍ਹਾ ਕੋਈ ਦੌੜ ਦਿੱਤੇ 6 ਵਿਕਟਾਂ ਹਾਸਲ ਕਰਕੇ ਇਤਿਹਾਸ ਰਚ ਦਿੱਤਾ। ਇਹ ਅੰਤਰਰਾਸ਼ਟਰੀ ਮੈਚ ਦੇ ਕਿਸੇ ਵੀ ਫਾਰਮੈੱਟ 'ਚ ਕਿਸੇ ਵੀ ਗੇਂਦਬਾਜ਼ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਅੰਜਲੀ ਨੇ ਸਿਰਫ 2.1 ਓਵਰ ਹੀ ਕਰਵਾਏ।


Gurdeep Singh

Content Editor

Related News