IPL 2020: ਇਕ-ਦੋ ਵਾਰ ਨਹੀਂ, UAE ਜਾਣ ਤੋਂ ਪਹਿਲਾਂ 5 ਵਾਰ ਹੋਵੇਗਾ ਇਸ ਟੀਮ ਦਾ ਕੋਰੋਨਾ ਟੈਸਟ

Tuesday, Aug 04, 2020 - 04:19 PM (IST)

IPL 2020: ਇਕ-ਦੋ ਵਾਰ ਨਹੀਂ, UAE ਜਾਣ ਤੋਂ ਪਹਿਲਾਂ 5 ਵਾਰ ਹੋਵੇਗਾ ਇਸ ਟੀਮ ਦਾ ਕੋਰੋਨਾ ਟੈਸਟ

ਸਪੋਰਟਸ ਡੈਸਕ– ਕੋਰੋਨਾ ਵਾਇਰਸ ਕਾਰਨ ਮਾਰਚ ’ਚ ਹੋਣ ਵਾਲੇ ਆਈ.ਪੀ.ਐੱਲ. ਨੂੰ ਮੁਲਤਵੀ ਕਰਕੇ ਹੁਣ 19 ਸਤੰਬਰ ਤੋਂ 10 ਨਵੰਬਰ ਤਕ ਕਰਵਾਇਆ ਜਾਵੇਗਾ। ਅਜਿਹੇ ’ਚ ਆਈ.ਪੀ.ਐੱਲ. ਫ੍ਰੈਂਚਾਈਜ਼ੀਆਂ ਨੂੰ ਸਖ਼ਤ ਨਿਯਮਾਂ ਦਾ ਪਾਲਨ ਕਰਨਾ ਪਵੇਗਾ। ਜਿਥੋਂ ਤਕ ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਦੀ ਗੱਲ ਹੈ ਤਾਂ ਯੂਨਾਈਟਿਡ ਅਰਬ ਅਮੀਰਾਤ (ਯੂ.ਏ.ਈ.) ਜਾਣ ਤੋਂ ਪਹਿਲਾਂ ਖਿਡਾਰੀਆਂ ਦਾ 5 ਵਾਰ ਕੋਵਿਡ-19 ਟੈਸਟ ਕੀਤਾ ਜਾਵੇਗਾ। 

PunjabKesari

ਮੁੰਬਈ ਇੰਡੀਅਨਜ਼ ਦੇ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਘਰੇਲੂ ਖਿਡਾਰੀਆਂ ਨੇ ਇਥੇ ਆਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ 14 ਦਿਨਾਂ ਦੇ ਕਵਾਰੰਟਾਈਨ ’ਤੇ ਭੇਜਿਆ ਜਾ ਰਿਹਾ ਹੈ। ਇਕ ਵਾਰ ਟੈਸਟ ਪੂਰਾ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਕਮਰੇ ’ਚੋਂ ਨਿਕਲਣ ਦੀ ਮਨਜ਼ੂਰੀ ਮਿਲੇਗੀ। ਇਸ ਤੋਂ ਪਹਿਲਾਂ ਸਾਰੀਆਂ ਸੁਵਿਧਾਵਾਂ ਉਨ੍ਹਾਂ ਨੂੰ ਕਮਰੇ ’ਚ ਹੀ ਮੁਹੱਈਆ ਕਰਵਾਈਆਂ ਜਾਣਗੀਆਂ। ਭਾਰਤੀ ਖਿਡਾਰੀਆਂ ਦੇ ਵੀ ਕਵਾਰੰਟਾਈਨ ਫੇਜ਼ ’ਚੋਂ ਲੰਘਣ ਦੀ ਉਮੀਦ ਹੈ। ਕਵਾਰੰਟਾਈਨ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਖਿਡਾਰੀਆਂ ਦੀ ਟ੍ਰੇਨਿੰਗ ਸ਼ੁਰੂ ਹੋਵੇਗੀ। 

PunjabKesari

ਟੈਸਟਿੰਗ ਬਾਰੇ ਪੁੱਛਣ ’ਤੇ ਅਧਿਕਾਰੀ ਨੇ ਕਿਹਾ ਕਿ ਯੂ.ਏ.ਈ. ਜਾਣ ਤੋਂ ਪਹਿਲਾਂ ਖਿਡਾਰੀਆਂ ਦੀ 5 ਵਾਰ ਕੋਰੋਨਾ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਮੁੰਬਈ ਆਉਣ ਤੋਂ ਪਹਿਲਾਂ 2 ਵਾਰ ਖਿਡਾਰੀ ਆਪਣੇ ਹੋਮ ਟਾਊਨ ’ਚ ਜਾਂਚ ਹੋਵੇਗੀ। ਇਸ ਤੋਂ ਬਾਅਦ ਮੁੰਬਈ ਆਉਣ ਤੋਂ ਬਾਅਦ 3 ਵਾਰ ਖਿਡਾਰੀਆਂ ਦੀ ਜਾਂਚ ਕੀਤੀ ਜਾਵੇਗੀ। 5 ਵਾਰ ਟੈਸਟ ਕਰਨਾ ਸਾਡੇ ਹਿਸਾਬ ਨਾਲ ਕਾਫੀ ਹੋਵੇਗਾ। ਜਿਸ ਖਿਡਾਰੀ ਕੋਲ ਘਰ ਦੇ ਨੇੜੇ ਲੋੜੀਂਦੀਆਂ ਸੁਵਿਧਾਵਾਂ ਨਹੀਂ ਹੋਣਗੀਆਂ ਉਹ ਖਿਡਾਰੀ 2 ਦੀ ਬਜਾਏ ਸਿਰਫ 1 ਟੈਸਟ ਕਰਵਾ ਸਕੇਗਾ। 


author

Rakesh

Content Editor

Related News