ਨੇਮਾਰ ਸਮੇਤ 5 ਖਿਡਾਰੀਆਂ ਨੂੰ ਮਿਲਿਆ ਰੈੱਡ ਕਾਰਡ, ਮਾਰਸ਼ਲੇ ਨੇ PSG ਨੂੰ ਹਰਾਇਆ

Monday, Sep 14, 2020 - 07:52 PM (IST)

ਨੇਮਾਰ ਸਮੇਤ 5 ਖਿਡਾਰੀਆਂ ਨੂੰ ਮਿਲਿਆ ਰੈੱਡ ਕਾਰਡ, ਮਾਰਸ਼ਲੇ ਨੇ PSG ਨੂੰ ਹਰਾਇਆ

ਪੈਰਿਸ- ਨੇਮਾਰ ਸਮੇਤ ਪੰਜ ਖਿਡਾਰੀਆਂ ਨੂੰ ਸਟਾਪੇਜ਼ ਟਾਈਮ 'ਚ ਲਾਲ ਕਾਰਡ (ਰੈੱਡ ਕਾਰਡ) ਦਿਖਾਇਆ ਗਿਆ, ਜਿਸ ਨਾਲ ਪੈਰਿਸ ਸੇਂਟ ਜਰਮਨ ਫੁੱਟਬਾਲ ਕਲੱਬ ਨੂੰ ਸਖਤ ਮੁਕਾਬਲੇ 'ਚ ਮਾਰਸ਼ਲੇ ਨੇ ਹਰਾ ਦਿੱਤਾ। ਪੀ. ਐੱਸ. ਜੀ. ਸਟਾਰ ਨੇਮਾਰ ਨੂੰ ਸਿੱਧੇ ਲਾਲ ਕਾਰਡ ਮਿਲਿਆ ਜੋ ਸੇਂਟਰ ਹਾਫ ਅਲਵਾਰੋ ਗੋਂਜਾਲੇਸ ਨਾਲ ਟਕਰਾ ਗਏ ਸਨ। ਮਾਰਸ਼ਲੇ ਨੇ ਇਹ ਮੈਚ 1-0 ਨਾਲ ਜਿੱਤਿਆ। ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਨੇ ਬਾਅਦ 'ਚ ਅਧਿਕਾਰੀਆਂ ਨੂੰ ਕਿਹਾ ਕਿ ਉਸ 'ਤੇ ਨਸਲਵਾਦੀ ਟਿੱਪਣੀ ਕੀਤੀ ਗਈ ਸੀ। ਪਿਛਲੇ 9 ਸਾਲ 'ਚ ਮਾਰਸ਼ਲੇ ਦੇ ਹੱਥੋਂ ਇਹ ਪੀ. ਐੱਸ. ਜੀ. ਦੀ ਪਹਿਲੀ ਹਾਰ ਹੈ।


author

Gurdeep Singh

Content Editor

Related News