ਚੌਥੇ ਪੇਫੀ ਰਾਸ਼ਟਰੀ ਪੁਰਸਕਾਰ 25 ਸਤੰਬਰ ਨੂੰ ਦਿੱਲੀ ''ਚ
Thursday, Aug 15, 2019 - 03:24 AM (IST)

ਨਵੀਂ ਦਿੱਲੀ— ਸਰੀਰਕ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਕੰਮ ਕਰਨ ਵਾਲੇ ਅਧਿਆਪਕਾਂ ਅਤੇ ਸਪੋਰਟਸ ਟਰੇਨਰਾਂ ਨੂੰ ਸਨਮਾਨਿਤ ਕਰਨ ਲਈ ਚੌਥੇ ਪੇਫੀ ਰਾਸ਼ਟਰੀ ਪੁਰਸਕਾਰ 25 ਸਤੰਬਰ ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਦਿੱਤੇ ਜਾਣਗੇ। ਪੇਫੀ ਨੈਸ਼ਨਲ ਐਵਾਰਡ ਦੇ ਬ੍ਰੋਸ਼ਰ ਦਾ ਉਦਘਾਟਨ ਬੁੱਧਵਾਰ ਨੂੰ ਅਹਿੰਸਾ ਵਿਸ਼ਵ ਭਾਰਤੀ ਦੇ ਸੰਸਥਾਪਕ ਆਚਾਰੀਆ ਲੋਕੇਸ਼ ਮੁਨੀ ਨੇ ਕਰਦੇ ਹੋਏ ਕਿਹਾ ਕਿ ਫਿਜ਼ੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ ਇੰਡੀਆ (ਪੇਫੀ) ਵਲੋਂ ਇਸ ਤਰ੍ਹਾਂ ਦਾ ਆਯੋਜਨ ਇਕ ਸ਼ਲਾਘਾਯੋਗ ਕਦਮ ਹੈ।