43ਵਾਂ ਸਿਟਜਸ ਇੰਟਰਨੈਸ਼ਨਲ ਅਨੂਪ ਦੇਸ਼ਮੁਖ ਰਿਹਾ ਸਰਵਸ੍ਰੇਸਠ ਭਾਰਤੀ

08/01/2017 12:23:28 AM

ਸਿਟਜਸ (ਸਪੇਨ)— ਕੇਟਲਨ ਚੈੱਸ ਸਰਕਟ ਵਿਚ ਚੌਥੇ ਵੱਡੇ ਟੂਰਨਾਮੈਂਟ ਸਿਟਜਸ ਇੰਟਰੈਸ਼ਨਲ ਵਿਚ ਸਾਰੇ ਨੌਜਵਾਨਾਂ ਤੇ ਗ੍ਰੈਂਡ ਮਾਸਟਰਾਂ ਨੂੰ ਪਿੱਛੇ ਛੱਡਦੇ ਹੋਏ 50 ਸਾਲਾ ਇੰਟਰਨੈਸ਼ਨਲ ਮਾਸਟਰ ਅਨੂਪ ਦੇਸ਼ਮੁਖ ਸਰਵਸ੍ਰੇਸ਼ਠ ਭਾਰਤੀ ਖਿਡਾਰੀ ਰਿਹਾ। ਆਪਣੇ ਸਮੇਂ ਵਿਚ ਦੇਸ਼ ਦੇ ਸਰਵਸ੍ਰੇਸ਼ਠ ਸਬ-ਜੂਨੀਅਰ ਖਿਡਾਰੀ ਰਹੇ ਅਨੂਪ ਨੂੰ ਉਸ ਦੌਰ ਵਿਚ ਵਿਸ਼ਵਨਾਥਨ ਆਨੰਦ ਵਰਗਾ ਪ੍ਰਤਿਭਾਸ਼ਾਲੀ ਖਿਡਾਰੀ ਮੰਨਿਆ ਜਾਂਦਾ ਸੀ ਤੇ ਉਸ ਦੌਰ ਵਿਚ ਉਸ ਨੇ ਆਨੰਦ ਨੂੰ ਵੀ ਦੋ ਵਾਰ ਰਾਸ਼ਟਰੀ ਪ੍ਰਤੀਯੋਗਿਤਾ ਵਿਚ ਹਰਾਇਆ ਸੀ। 
ਅੱਜ ਇਸ ਉਮਰ ਵਿਚ ਉਸ ਨੇ ਲਗਾਤਾਰ 36 ਦਿਨ ਮੈਚ ਖੇਡ ਕੇ ਨੌਜਵਾਨਾਂ ਨੂੰ ਜ਼ਬਰਦਸਤ  ਪ੍ਰੇਰਣਾ ਦਿੱਤਾ ਹੈ। ਅਨੂਪ ਨੇ 6 ਅੰਕ ਬਣਾਉਂਦਿਆਂ ਸਾਂਝੇ ਤੌਰ 'ਤੇ 12ਵਾਂ ਸਥਾਨ ਹਾਸਲ ਕੀਤਾ ਤੇ ਉਸ ਨੂੰ 2250 ਰੇਟਿੰਗ ਗਰੁੱਪ ਦਾ ਵੀ ਸਰਵਸ੍ਰੇਸ਼ਠ ਖਿਡਾਰੀ ਐਲਾਨ ਕੀਤਾ ਗਿਆ। ਕੇਟਲਨ ਚੈੱਸ ਸਰਕਟ ਵਿਚ ਹੋਏ ਹੁਣ ਤਕ ਚਾਰ ਟੂਰਨਾਮੈਂਟਾਂ ਵਿਚ ਉਹ ਤਿੰਨ ਵਾਰ ਇਹ ਪੁਰਸਰਕਾਰ ਹਾਸਲ ਕਰ ਚੁੱਕਾ ਹੈ। ਉਸ ਨੇ ਚੈਂਪੀਅਨਸ਼ਿਪ ਵਿਚ 5 ਜਿੱਤਾਂ ਤੇ 2 ਡਰਾਅ ਖੇਡ ਕੇ ਇਹ ਅੰਕ ਬਣਾਏ।
ਉਸਦੇ ਇਲਾਵਾ ਭਾਰਤੀ ਖਿਡਾਰੀਆਂ ਵਿਚ ਵੰਤਿਕਾ ਅਗਰਵਾਲ ਇਕ ਵਾਰ ਫਿਰ ਸਰਵਸ੍ਰੇਸਠ ਜੂਨੀਅਰ ਤੇ ਮਹਿਲਾ ਖਿਡਾਰੀ ਰਹੀ। ਅਭਿਲਾਸ਼ ਰੈਡੀ 6 ਅੰਕਾਂ ਨਾਲ 17ਵੇਂ ਤੇ ਹਿਮਾਂਸ਼ੂ ਸ਼ਰਮਾ 6 ਅੰਕਾਂ ਨਾਲ 18ਵੇਂ ਸਥਾਨ 'ਤੇ ਰਿਹਾ।


Related News