41ਵਾਂ ਬਾਰਬੇਰਾ ਇੰਟਰਨੈਸ਼ਨਲ ਭਾਰਤ ਦੇ ਇਨਯਾਨ ਪੀ. ਦੀ ਲਗਾਤਾਰ 5ਵੀਂ ਜਿੱਤ

Tuesday, Jul 10, 2018 - 02:55 AM (IST)

ਬਾਰਸੀਲੋਨਾ - 41ਵੇਂ ਬਾਰਬੇਰਾ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਇੰਟਰਨੈਸ਼ਨਲ ਮਾਸਟਰ ਇਨਯਾਨ ਪੀ. ਨੇ ਆਪਣੀ ਸਿੰਗਲ ਬੜ੍ਹਤ ਬਰਕਰਾਰ ਰੱਖਦਿਆਂ 5ਵੇਂ ਰਾਊਂਡ ਵਿਚ ਪਹਿਲੇ ਬੋਰਡ 'ਤੇ ਚੌਥੀ ਸੀਡ ਪੇਰੂ ਦੇ ਮਾਰਟੀਨੇਜ ਅਲਕਾਂਤਰਾ ਨੂੰ ਹਰਾ ਕੇ ਲਗਾਤਾਰ ਆਪਣੀ 5ਵੀਂ ਜਿੱਤ ਦਰਜ ਕੀਤੀ। ਟਾਪ ਸੀਡ ਅਜਰਬੈਜਾਨ ਦੇ ਗਾਦਿਰ ਗੁਸੀਮੋਵ ਨੇ ਦੂਜੇ ਬੋਰਡ 'ਤੇ ਭਾਰਤ ਦੇ ਨੀਲੇਸ਼ ਸਹਾ ਨੂੰ ਹਰਾਇਆ।  ਤੀਜੇ ਬੋਰਡ 'ਤੇ ਕਿਊਬਾ ਦੇ ਗ੍ਰੈਂਡ ਮਾਸਟਰ ਈਸ਼ਾਨ ਰੋਨਾਲਡੋ ਨੇ ਭਾਰਤ ਦੇ ਰਘੁਨੰਦਨ ਸ਼੍ਰੀਹਰੀ ਨੂੰ ਹਰਾਇਆ ਤਾਂ ਚੌਥੇ ਬੋਰਡ 'ਤੇ ਸਪੇਨ ਦੇ ਅਸਿਸ ਗਰਗਤਗਲੀ ਨੇ ਭਾਰਤ ਦੇ ਨੁਬੇਰ ਸ਼ਾਹ ਨਾਲ ਡਰਾਅ ਖੇਡਿਆ, ਜਦਕਿ ਸਾਬਕਾ ਜੇਤੂ ਹਿਮਾਂਸ਼ੂ ਸ਼ਰਮਾ ਨੇ ਇਟਲੀ ਦੇ ਸਟੇਲਾ ਐਂਡ੍ਰਿਆ ਨਾਲ ਡਰਾਅ ਖੇਡਿਆ।


Related News