‘ਹੰਡ੍ਰੇਡ’ ’ਚ ਖੇਡਣਗੀਆਂ ਹਰਮਨਪ੍ਰੀਤ ਸਮੇਤ 4 ਭਾਰਤੀ ਮਹਿਲਾ ਖਿਡਾਰਨਾਂ
Tuesday, May 04, 2021 - 08:59 PM (IST)
ਨਵੀਂ ਦਿੱਲੀ- ਬੀ. ਸੀ. ਸੀ. ਆਈ. ਨੇ ਟੀ-20 ਕਪਤਾਨ ਹਰਮਨਪ੍ਰੀਤ ਕੌਰ ਸਮੇਤ 4 ਮਹਿਲਾ ਕ੍ਰਿਕਟਰਾਂ ਨੂੰ ਜੁਲਾਈ ’ਚ ਬ੍ਰਿਟੇਨ ’ਚ ਹੋਣ ਵਾਲੇ ਪਹਿਲੇ ‘ਹੰਡ੍ਰੇਡ’ ਟੂਰਨਾਮੈਂਟ ’ਚ ਖੇਡਣ ਲਈ ਨੋ ਓਬਜੈਕਸ਼ਨ ਸਰਟੀਫਿਕੇਟ (ਐੱਨ. ਓ. ਸੀ.) ਜਾਰੀ ਕਰ ਦਿੱਤਾ ਹੈ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਦੀਪਤੀ ਸ਼ਰਮਾ ਵੀ ਉਨ੍ਹਾਂ 4 ਖਿਡਾਰੀਆਂ ’ਚ ਸ਼ਾਮਲ ਹਨ, ਜਿਨ੍ਹਾਂ ਨੂੰ 100 ਗੇਂਦ ਦੇ ਟੂਰਨਾਮੈਂਟ ’ਚ ਖੇਡਣ ਦੀ ਆਗਿਆ ਦਿੱਤੀ ਗਈ ਹੈ। ਚੌਥੀ ਖਿਡਾਰਨ ਦੇ ਨਾਮ ਦਾ ਪਤਾ ਅਜੇ ਨਹੀਂ ਲੱਗਾ ਹੈ।
ਇਹ ਖ਼ਬਰ ਪੜ੍ਹੋ- IPL ਮੁਲਤਵੀ ਹੋਣ ਤੋਂ ਬਾਅਦ UAE ’ਚ ਆਯੋਜਿਤ ਕੀਤਾ ਜਾ ਸਕਦੈ ਟੀ20 ਵਿਸ਼ਵ ਕੱਪ
ਪਤਾ ਚਲਿਆ ਹੈ ਕਿ ਇਹ ਚਾਰੋਂ ਖਿਡਾਰਨਾਂ ਜੂਨ-ਜੁਲਾਈ ’ਚ ਇੰਗਲੈਂਡ ਦੌਰੇ ਤੋਂ ਬਾਅਦ ਬ੍ਰਿਟੇਨ ’ਚ ਹੀ ਰਹਿਣਗੀਆਂ। ਭਾਰਤੀ ਦੌਰੇ ਦੀ ਸ਼ੁਰੂਆਤ 16 ਜੂਨ ਨੂੰ ਇੱਕਮਾਤਰ ਟੈਸਟ ਮੈਚ ਤੋਂ ਹੋਵੇਗੀ। ਇਹ ਦੌਰਾ 15 ਜੁਲਾਈ ਨੂੰ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਦੇ ਨਾਲ ਖਤਮ ਹੋਵੇਗਾ। ਇਸ ’ਚ 3 ਮੈਚਾਂ ਦੀ ਵਨ ਡੇ ਸੀਰੀਜ਼ ਵੀ ਖੇਡੀ ਜਾਵੇਗੀ। ਇਸ ਦੌਰੇ ਲਈ ਭਾਰਤੀ ਟੀਮ ਦਾ ਸੰਗ੍ਰਹਿ ਅਜੇ ਤੱਕ ਨਹੀਂ ਕੀਤਾ ਗਿਆ ਹੈ, ਜਦੋਂਕਿ ਬੀ. ਸੀ. ਸੀ. ਆਈ. ਦੀ ਕ੍ਰਿਕਟ ਸਲਾਹਕਾਰ ਕਮੇਟੀ ਜਲਦ ਹੀ ਮੁੱਖ ਕੋਚ ਦਾ ਐਲਾਨ ਕਰ ਸਕਦੀ ਹੈ। ਚੋਣਵੇਂ ਖਿਡਾਰੀਆਂ ਨੂੰ 27 ਮਈ ਨੂੰ ਰਿਪੋਰਟ ਕਰਨੀ ਹੋਵੇਗੀ ਪਰ ਅਜੇ ਇਹ ਪਤਾ ਨਹੀਂ ਚਲਿਆ ਹੈ ਕਿ ਉਹ ਬ੍ਰਿਟੇਨ ਦਾ ਦੌਰਾ ਕਿਵੇਂ ਕਰਨਗੇ ਕਿਉਂਕਿ ‘ਕੋਵਿਡ-19’ ਮਾਮਲਿਆਂ ਦੇ ਵਧਣ ਕਾਰਨ ਬ੍ਰਿਟੀਸ਼ ਸਰਕਾਰ ਨੇ ਭਾਰਤ ਤੋਂ ਉਡਾਣਾਂ ਨੂੰ ਮੁਅੱਤਲ ਕਰ ਰੱਖਿਆ ਹੈ।
ਇਹ ਖ਼ਬਰ ਪੜ੍ਹੋ- BCCI ਨੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਕੁਆਰੰਟੀਨ 'ਚ ਜਾਣ ਦਾ ਦਿੱਤਾ ਆਦੇਸ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।