ਜੂਨੀਅਰ ਰਾਸ਼ਟਰੀ ਮਹਿਲਾ ਕੈਂਪ ਲਈ 33 ਸੰਭਾਵਿਤ ਐਲਾਨ
Sunday, May 05, 2019 - 06:21 PM (IST)

ਨਵੀਂ ਦਿੱਲੀ— ਹਾਕੀ ਇੰਡੀਆ (ਐੱਚ. ਆਈ.) ਨੇ ਐਤਵਾਰ ਨੂੰ ਜੂਨੀਅਰ ਮਹਿਲਾ ਰਾਸ਼ਟਰੀ ਕੋਚਿੰਗ ਕੈਂਪ ਲਈ 33 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ, ਜਿਹੜੀਆਂ ਸੋਮਵਾਰ ਤੋਂ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਟੀ (ਸਾਈ) ਸੈਂਟਰ ਵਿਚ ਤਿਆਰ ਕਰਨਗੀਆਂ। ਕੋਚ ਬਲਜੀਤ ਸਿੰਘ ਸੈਣੀ ਦੀ ਕੋਚਿੰਗ ਵਿਚ ਇਹ ਖਿਡਾਰਨਾਂ ਤਿੰਨ ਹਫਤੇ ਤਕ ਚੱਲਣ ਵਾਲੇ ਰਾਸ਼ਟਰੀ ਕੈਂਪ ਵਿਚ ਟ੍ਰੇਨਿੰਗ ਲੈਣਗੀਆਂ। ਕੈਂਪ ਦੀ ਸਮਾਪਤੀ 24 ਮਈ ਨੂੰ ਹੋਵੇਗੀ। ਇਸ ਰਾਸ਼ਟਰੀ ਕੈਂਪ ਤੋਂ 4 ਦੇਸ਼ਾਂ ਦੇ ਜਨੀਅਰ ਮਹਿਲਾ ਇਨਵਾਇਟ ਟੂਰਨਾਮੈਂਟ ਲਈ 18 ਮੈਂਬਰੀ ਟੀਮ ਚੁਣੀ ਜਾਵੇਗੀ। ਇਹ ਟੂਰਨਾਮੈਂਟ ਆਇਰਲੈਂਡ, ਸਕਾਟਲੈਂਡ, ਕੈਨੇਡਾ ਤੇ ਭਾਰਤ ਵਿਚਾਲੇ 25 ਮਈ ਤੋਂ 7 ਜੂਨ ਤਕ ਤੇ ਬੇਲਾਰੂਸ ਵਿਚ 8 ਤੋਂ 15 ਜੂਨ ਤਕ ਆਯੋਜਿਤ ਕੀਤਾ ਜਾਵੇਗਾ।