ਸਾਈ ਦੇ ਬੈਂਗਲੁਰੂ ਕੰਪਲੈਕਸ ''ਚ ਹਾਕੀ ਦੇ 16 ਖਿਡਾਰੀ ਸਮੇਤ 33 ਲੋਕ ਕੋਵਿਡ-19 ਪਾਜ਼ੇਟਿਵ

Saturday, Jan 22, 2022 - 12:01 PM (IST)

ਸਾਈ ਦੇ ਬੈਂਗਲੁਰੂ ਕੰਪਲੈਕਸ ''ਚ ਹਾਕੀ ਦੇ 16 ਖਿਡਾਰੀ ਸਮੇਤ 33 ਲੋਕ ਕੋਵਿਡ-19 ਪਾਜ਼ੇਟਿਵ

ਬੈਂਗਲੁਰੂ- ਸੀਨੀਅਰ ਪੁਰਸ਼ ਹਾਕੀ ਟੀਮ ਦੇ 16 ਮੈਂਬਰ ਸਮੇਤ 33 ਲੋਕ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਰਾਸ਼ਟਰੀ ਕੇਂਦਰ 'ਚ ਕੋਰੋਨਾ-19 ਵਾਇਰਸ ਜਾਂਚ 'ਚ ਪਾਜ਼ੇਟਿਵ ਪਾਏ ਗਏ ਹਨ। ਸਾਈ ਨੇ ਦੱਸਿਆ ਕਿ ਜ਼ਿਆਦਾਤਰ ਖਿਡਾਰੀਆਂ 'ਚ ਲੱਛਣ ਨਹੀਂ ਦਿਖ ਰਹੇ ਹਨ ਤੇ ਸਾਰਿਆਂ ਨੂੰ ਇਕਾਂਤਵਾਸ 'ਚ ਰਖਿਆ ਗਿਆ ਹੈ। ਉਨ੍ਹਾਂ ਨੇ ਹਾਲਾਂਕਿ ਕਿਸੇ ਦੀ ਪਛਾਣ ਨਹੀਂ ਦੱਸੀ।

ਇਹ ਵੀ ਪੜ੍ਹੋ : ਪੰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਧੂਆਂਧਾਰ ਪਾਰੀ ਖੇਡ ਰਚਿਆ ਇਤਿਹਾਸ, ਤੋੜੇ ਦ੍ਰਾਵਿੜ ਤੇ ਧੋਨੀ ਦੇ ਰਿਕਾਰਡ

ਸਾਈ ਨੇ ਕਿਹਾ ਕਿ ਦੱਖਣੀ ਅਫਰੀਕਾ 'ਚ ਆਗਾਮੀ ਐੱਫ. ਆਈ. ਐੱਚ. ਪ੍ਰੋ ਲੀਗ ਤੋਂ ਪਹਿਲਾਂ ਇੱਥੇ ਕੈਂਪ 'ਚ ਟ੍ਰੇਨਿੰਗ ਲੈ ਰਹੇ ਸੀਨੀਅਰ ਪੁਰਸ਼ ਹਾਕੀ ਟੀਮ ਦੇ 16 ਖਿਡਾਰੀਆਂ ਤੇ ਇਕ ਕੋਚ ਨੂੰ ਵੀ ਜਾਂਚ 'ਚ ਪਾਜ਼ੇਟਿਵ ਪਾਇਆ ਗਿਆ ਹੈ। ਅਪ੍ਰੈਲ 'ਚ ਹੋਣ ਵਾਲੇ ਵਿਸ਼ਵ ਕੱਪ ਲਈ ਟ੍ਰੇਨਿੰਗ ਲੈ ਰਹੀ ਜੂਨੀਅਰ ਮਹਿਲਾ ਹਾਕੀ ਟੀਮ ਦੇ ਖਿਡਾਰੀਆਂ 'ਚੋਂ 15 ਦਾ ਨਤੀਜਾ ਪਾਜ਼ਟਿਵ ਆਇਆ ਹੈ। ਇਨ੍ਹਾਂ 'ਚ ਤਿੰਨ 'ਚ ਬਿਮਾਰੀ ਦੇ ਲੱਛਣ ਨਹੀਂ ਦਿਸ ਰਹੇ ਹਨ ਜਦਕਿ ਬਾਕੀ 'ਚ ਇਸ ਦੇ ਲੱਛਣ ਦਿਸ ਰਹੇ ਹਨ।

ਇਹ ਵੀ ਪੜ੍ਹੋ : U19 WC : ਭਾਰਤੀ ਟੀਮ ਤੋਂ ਬਾਅਦ ਵਿੰਡੀਜ਼ ਟੀਮ ਦੇ ਖਿਡਾਰੀ ਵੀ ਕੋਰੋਨਾ ਦੀ ਲਪੇਟ 'ਚ

ਸੀਨੀਅਰ ਮਹਿਲਾ ਹਾਕੀ ਟੀਮ ਦੀ ਇਕ ਖਿਡਾਰੀ ਤੇ ਐਥਲੈਟਿਕਸ ਟੀਮ ਦੇ ਇਕ ਮਾਲੀਸ਼ੀਏ ਨੂੰ ਵੀ ਪਾਜ਼ੇਟਿਵ ਪਾਇਆ ਗਿਆ ਹੈ। ਸਾਈ ਨੇ ਕਿਹਾ ਕਿ ਉਹ ਖਿਡਾਰੀਆਂ ਦੇ ਇਕਾਂਤਵਾਸ ਤੇ ਇਲਾਜ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ। ਇਸ ਤੋਂ  ਪਹਿਲਾਂ ਸਾਈ ਦੇ ਪਟਿਆਲਾ ਟ੍ਰੇਨਿੰਗ ਸੈਂਟਰ 'ਚ 25 ਤੋਂ ਜ਼ਿਆਦਾ ਕੋਵਿਡ-19 ਮਾਮਲੇ ਆਏ ਸਨ ਜਿਸ 'ਚ ਮੁੱਕੇਬਾਜ਼ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News