13-13 ਓਵਰ ਦੇ ਮੈਚ ''ਚ ਲੱਗੇ 30 ਛੱਕੇ, 8 ਵਾਰ ਗੁਆਚੀ ਗੇਂਦ

07/27/2019 4:11:07 PM

ਨਵੀਂ ਦਿੱਲੀ : ਤੂਤੀ ਪੈਟ੍ਰਿਅਟਸ ਅਤੇ ਲਾਇਕਾ ਕੋਵਈ ਕਿੰਗਜ਼ ਵਿਚਾਲੇ ਤਾਮਿਲਨਾਡੂ ਪ੍ਰੀਮਿਅਰ ਲੀਗ ਦੇ ਤਹਿਤ ਖੇਡੇ ਗਏ ਮੈਚ ਵਿਚ ਦਰਸ਼ਕਾਂ ਨੂੰ ਛੱਕਿਆਂ ਦੀ ਵਰਖਾ ਦੇਖਣ ਨੂੰ ਮਿਲੀ। ਮੀਂਹ ਨਾਲ ਪ੍ਰਭਾਵਿਤ ਇਸ ਮੈਚ ਨੂੰ 13-13 ਓਵਰ ਦਾ ਕਰ ਦਿੱਤਾ ਗਿਆ ਸੀ। ਇਸ ਦੌਰਾਨ ਦੋਵੇਂ ਟੀਮਾਂ ਨੇ ਆਪਣੀਆਂ ਪਾਰੀਆਂ ਦੋਰਾਨ 15-15 ਛੱਕੇ ਲਗਾਏ। ਇਸ ਦੌਰਾਨ 8 ਵਾਰ ਗੇਂਦ ਵੀ ਗੁਆਚ ਗਈ। ਇਹ ਇਸ ਲੀਗ ਦਾ ਸਭ ਤੋਂ ਵੱਧ ਛੱਕੇ ਲੱਗਣ ਵਾਲਾ ਮੈਚ ਸੀ। ਖਾਸ ਗੱਲ ਇਹ ਰਹੀ ਕਿ ਦੋਵੇਂ ਟੀਮਾਂ ਨੇ ਕੁਲ 304 ਦੌੜਾਂ ਬਣਾਈਆਂ। ਇਸ ਵਿਚ 180 ਦੌੜਾਂ ਛੱਕਿਆਂ ਨਾਲ ਆਈਆਂ। ਉੱਥੇ ਹੀ ਤੂਤੀ ਟੀਮ ਨੇ 7 ਤਾਂ ਕੋਵਈ ਦੇ ਬੱਲੇਬਾਜ਼ਾਂ ਨੇ 3 ਚੌਕੇ ਲਗਾਏ।

PunjabKesari

ਦੱਸ ਦਈਏ ਕਿ ਤੂਤੀ ਟੀਮ ਨੇ ਪਹਿਲਾਂ ਖੇਡਦਿਆਂ ਐੱਸ. ਸ਼ਿਵਾ ਦੇ 44 ਤਾਂ ਅਕਸ਼ੇ ਸ਼੍ਰੀਨਿਵਾਸਨ ਦੇ 31 ਦੌੜਾਂ ਦੀ ਬਦੌਲਤ 5 ਵਿਕਟਾਂ 'ਤੇ 155 ਦੌੜਾਂ   ਦਾ ਸਕੋਰ ਖੜਾ ਕੀਤਾ ਸੀ। ਜਵਾਬ ਵਿਚ ਖੇਡਣ ਉੱਤਰੀ ਕੋਵਈ ਟੀਮ ਦੇ ਬੱਲੇਬਾਜ਼ਾਂ ਨੇ ਵੀ ਤੂਫਾਨੀ ਸ਼ੁਰੂਆਤ ਕੀਤੀ। ਐਂਟਨੀ ਨੇ 26 ਗੇਂਦਾਂ 'ਤੇ 63 ਦੌੜਾਂ ਬਣਾਈਆਂ ਜਿਸ ਵਿਚ 2 ਚੌਕੇ ਅਤੇ 7 ਛੱਕੇ ਵੀ ਸ਼ਾਮਲ ਹਨ। ਕੋਵਈ ਨੇ ਇਹ ਮੈਚ 6 ਦੌੜਾਂ ਨਾਲ ਗਵਾ ਲਿਆ।

ਅਸ਼ਵਿਨ ਨੇ ਵੀ ਕੀਤਾ ਟਵੀਟ
PunjabKesari

ਡਿੰਗੀਗੁਲ ਦੇ ਐੱਨ. ਪੀ. ਆਰ. ਕਾਲੇਜ ਗ੍ਰਾਊਂਡ ਦੀ ਛੋਟੀ ਬਾਊਂਡ੍ਰੀ ਦਾ ਦੋਵੇਂ ਟੀਮਾਂ ਦੇ ਬੱਲੇਬਾਜ਼ਾਂ ਨੇ ਖੂਬ ਫਾਇਦਾ ਚੁੱਕਿਆ। ਡਿੰਡੀਗੁਲ ਟੀਮ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਨੇ ਮੈਚ ਤੋਂ ਬਾਅਦ ਟਵੀਟ ਕਰ ਬੱਲੇਬਾਜ਼ਾਂ ਦੀ ਸ਼ਲਾਘਾ ਕੀਤੀ। ਅਸ਼ਵਿਨ ਨੇ ਟਵੀਟ 'ਚ ਲਿਖਿਆ-13 ਓਵਰ ਦਾ ਖੇਡ ਅਤੇ 8 ਗੇਂਦਾਂ ਗੁਆਚ ਚੁੱਕੀਆਂ ਹਨ। ਕੀ ਕਮਾਲ ਦਾ ਮੈਚ ਹੈ।


Related News