ਕ੍ਰਿਕਟ ਮੈਚ ''ਤੇ ਸੱਟਾ ਲਾਉਂਦੇ 3 ਗ੍ਰਿਫਤਾਰ

Tuesday, Aug 20, 2019 - 10:28 PM (IST)

ਕ੍ਰਿਕਟ ਮੈਚ ''ਤੇ ਸੱਟਾ ਲਾਉਂਦੇ 3 ਗ੍ਰਿਫਤਾਰ

ਬੈਂਗਲੁਰੂ— ਕਰਨਾਟਕ ਦੇ ਵਿਸ਼ੇਸ਼ ਜਾਂਚ ਦਲ (ਸੀ. ਸੀ. ਬੀ.) ਨੇ ਮੰਗਲਵਾਰ ਕ੍ਰਿਕਟ ਮੈਚ 'ਤੇ ਸੱਟ ਲਾਉਂਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਕੋਲੋਂ 10 ਲੱਖ 36 ਹਜ਼ਾਰ ਰੁਪਏ ਬਰਾਮਦ ਕੀਤੇ। ਪੁਲਸ ਨੇ ਦੱਸਿਆ ਕਿ ਤਿੰਨੋਂ ਕਰਨਾਟਕ ਪ੍ਰੀਮੀਅਰ ਲੀਗ ਦੇ ਹੁਬਲੀ ਟਾਈਗਰਸ ਤੇ ਬੇਲੇਲਾਰੀ ਟ੍ਰਕਰਸ ਟੀਮ ਵਿਚਾਲੇ ਖੇਡੇ ਜਾ ਰਹੇ ਮੁਕਾਬਲੇ 'ਤੇ ਸੱਟਾ ਲਾ ਰਹੇ ਸਨ। ਪੁਲਸ ਨੇ ਸ਼ਹਿਰ ਦੇ ਸਾਈ ਮੈਡੀਕਲ ਸਟੋਰ 'ਤੇ ਕਾਰਵਾਈ ਕਰਦੇ ਹੋਏ ਤਿੰਨਾਂ ਨੂੰ ਰੰਗੇ ਹੱਥੀ ਫੜਿਆ। ਉਹ ਇਕ ਵੈਬਸਾਈਟ ਦੇ ਜਰੀਏ ਮੁਕਾਬਲੇ 'ਤੇ ਸੱਟੇਬਾਜ਼ੀ ਕਰ ਰਹੇ ਸਨ। ਜੇ ਪੀ ਨਗਰ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Gurdeep Singh

Content Editor

Related News