ਇੰਡੀਆ ਓਪਨ ਮੁੱਕੇਬਾਜ਼ੀ ''ਚ ਹਿੱਸਾ ਲੈਣਗੇ 25 ਦੇਸ਼

01/11/2018 8:55:51 AM

ਨਵੀਂ ਦਿੱਲੀ, (ਬਿਊਰੋ)— ਇੰਡੀਆ ਓਪਨ ਮੁੱਕੇਬਾਜ਼ੀ ਦਾ ਆਯੋਜਨ 28 ਜਨਵਰੀ ਤੋਂ 1 ਫਰਵਰੀ ਤਕ ਤਿਆਗਰਾਜ ਸਟੇਡੀਅਮ 'ਚ ਕੀਤਾ ਜਾਵੇਗਾ। ਇਸ ਵਿਚ 25 ਦੇਸ਼ਾਂ ਦੇ ਮੁੱਕੇਬਾਜ਼ ਹਿੱਸਾ ਲੈਣਗੇ। 
ਭਾਰਤੀ ਮੁੱਕੇਬਾਜ਼ੀ ਸੰਘ ਦੇ ਪ੍ਰਧਾਨ ਅਜੇ ਸਿੰਘ ਨੇ ਦੱਸਿਆ ਕਿ ਭਾਰਤ ਵਿਚ ਪਹਿਲੀ ਵਾਰ ਇੰਡੀਆ ਓਪਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ 'ਚ ਕਿਊਬਾ, ਰੂਸ ਅਤੇ ਕਜ਼ਾਕਿਸਤਾਨ ਸਮੇਤ 25 ਦੇਸ਼ਾਂ ਦੇ ਮੁੱਕੇਬਾਜ਼ ਆਪਣੀ ਚੁਣੌਤੀ ਪੇਸ਼ ਕਰਨਗੇ। ਭਾਰਤ ਦੀਆਂ 4 ਟੀਮਾਂ ਇਸ ਟੂਰਨਾਮੈਂਟ 'ਚ ਉਤਰਨਗੀਆਂ।


Related News