ਏਸ਼ੀਆਡ 'ਚ ਐਥਲੈਟਿਕਸ ਨੂੰ 25 ਤਮਗਿਆਂ ਦਾ ਹੋਇਆ ਨੁਕਸਾਨ : ਸੁਧਾ

Sunday, Sep 16, 2018 - 02:17 PM (IST)

ਲਖਨਊ : ਇੰਡੋਨੇਸ਼ੀਆ 'ਚ ਹਾਲ ਹੀ 'ਚ ਖਤਮ ਹੋਈਆਂ ਏਸ਼ੀਆਈ ਖੇਡਾਂ ਦੀ ਸਟੀਪਲਚੇਜ਼ ਮੁਕਾਬਲੇ ਵਿਚ ਚਾਂਦੀ ਤਮਗਾ ਜੇਤੂ ਸੁਧਾ ਸਿੰਘ ਦਾ ਮੰਨਣਾ ਹੈ ਕਿ ਇਨ੍ਹਾਂ ਖੇਡਾਂ ਵਿਚ ਖਿਡਾਰੀ ਬਹੁਤ ਘੱਟ ਅੰਤਰ ਨਾਲ ਖੁੰਝੇ। ਅਜਿਹਾ ਨਾ ਹੋਇਆ ਹੁੰਦਾ ਤਾਂ ਭਾਰਤ 25 ਹੋਰ ਤਮਗੇ ਜਿੱਤ ਸਕਦਾ ਸੀ। ਸੁਧਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਭਾਰਤ ਨੇ ਇੰਡੋਨੇਸ਼ੀਆ ਏਸ਼ੀਆਈ ਖੇਡਾਂ ਵਿਚ 69 ਤਮਗੇ ਜਿੱਤ ਕੇ ਆਪਣਾ ਹੁਣ ਤੱਕ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ ਪਰ ਸਾਨੂੰ ਇਸ ਤੋਂ ਵੀ ਵੱਧ 25 ਹੋਰ ਤਮਗੇ ਜਿੱਤ ਸਕਦਾ ਸੀ। ਇਸ ਤਰ੍ਹਾਂ ਨਾਲ ਦੇਖਿਏ ਤਾਂ ਇਹ ਏਸ਼ੀਆਡ ਨਹੀਂ ਸਗੋਂ ਐਫਰੋ ਏਸ਼ੀਅਨ ਖੇਡਾਂ ਹੋ ਗਈਆਂ ਸਨ ਕਿਉਂਕਿ ਨਾਈਜੀਰੀਆ ਦੇ ਕਈ ਐਥਲੀਟ ਬਹਿਰੀਨ ਦੇ ਵਲੋਂ ਖੇਡ ਰਹੇ ਸੀ।
Image result for Athlete, Sudha Singh, asian games 2018
ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਦੀ ਰਹਿਣ ਵਾਲੀ ਸੁਧਾ ਨੇ ਕਿਹਾ, ''ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਉਸ ਨੂੰ ਸਰਕਾਰੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਹ ਉਮੀਦ ਕਰਦੀ ਹੈ ਕਿ ਉਸ ਨੂੰ ਉਸ ਦੇ ਪ੍ਰਦਰਸ਼ਨ ਅਤੇ ਉਪਲੱਬਧੀਆਂ ਦੇ ਹਿਸਾਬ ਨਾਲ ਹੀ ਨਿਯੁਕਤੀ ਦਿੱਤੀ ਜਾਵੇਗੀ। ਇਸ ਸਵਾਲ 'ਤੇ ਕਿ ਆਖਰ ਭਾਰਤੀ ਖਿਡਾਰੀ ਜੋ ਏਸ਼ੀਆਡ ਅਤੇ ਰਾਸ਼ਟਰਮੰਡਲ ਖੇਡਾਂ ਵਿਚ ਬਿਹਤਰ ਪ੍ਰਦਰਸ਼ਨ ਕਰਦੇ ਹਨ, ਉਹ ਅਕਸਰ ਓਲੰਪਿਕ ਵਿਚ ਕਾਮਯਾਬ ਨਹੀਂ ਹੋ ਪਾਉਂਦੇ। ਉਸ ਨੇ ਕਿਹਾ ਕਿ ਉਲੰਪਿਕ ਦੀ ਤਿਆਰੀ ਬਹੁਤ ਪਹਿਲਾਂ ਹੀ ਕਰਨੀ ਪੈਂਦੀ ਹੈ। ਸਾਲ-ਦੋ ਸਾਲ ਦੀ ਟ੍ਰੇਨਿੰਗ ਨਾਲ ਕੋਈ ਖਾਸ ਫਾਇਦਾ ਨਹੀਂ ਹੁੰਦਾ। ਚੀਨ, ਜਾਪਾਨ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਐਥਲੀਟ ਸਿੱਧੇ ਓਲੰਪਿਕ ਦੀ ਤਿਆਰੀ ਕਰਦੇ ਹਨ।
Related image
ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ ਨੌਕਰੀ ਪਾਉਣ ਲਈ ਪਿਛਲੇ 4 ਸਾਲ ਤੋਂ ਕੋਸ਼ਿਸ਼ ਕਰ ਰਹੀ ਸੁਧਾ ਤੋਂ ਪੁੱਛਿਆ ਗਿਆ ਕਿ ਜੇਕਰ ਉਸ ਨੂੰ ਖੇਡ ਮੰਤਰਾਲੇ ਵਿਚ ਨੌਕਰੀ ਮਿਲਦੀ ਹੈ ਤਾਂ ਉਹ ਕਿਹੜੇ-ਕਿਹੜੇ ਬਦਲਾਅ ਕਰਨਾ ਚਾਹੇਗੀ। ਇਸ 'ਤੇ ਉਸ ਨੇ ਕਿਹਾ, ''ਉਹ ਸਭ ਤੋਂ ਪਹਿਲਾਂ ਖਿਡਾਰੀਆਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਨ ਦੀ ਦਿਸ਼ਾ ਵਲ ਕੰਮ ਕਰੇਗੀ। ਉਸ ਨੇ ਭਵਿੱਖ ਵਿਚ ਆਪਣੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਉਹ ਰਾਏਬਰੇਲੀ ਵਿਚ ਇਕ ਖੇਡ ਅਕੈਡਮੀ ਖੋਲ੍ਹਣਾ ਚਾਹੁੰਦੀ ਹੈ, ਜਿਸ ਵਿਚ ਉਸ ਦਾ ਖਾਸ ਜੋਰ ਪੇਂਡੂ ਇਲਾਕਿਆਂ ਵਿਚ ਦੱਬੇ ਹੋਏ ਹੁਨਰ ਨੂੰ ਤਰਾਸ਼ ਕੇ ਸਾਹਮਣੇ ਲਿਆਉਣ ਵਲ ਹੋਵੇਗਾ।


Related News